ePaper Reading mode

Rzana Punjab ePaper

Monday, 26 August 2024

ਡੀਏਵੀ ਕਾਲਜ ਜਲੰਧਰ ਵਿਖੇ ਨਸ਼ਾ ਮੁਕਤ ਅਭਿਆਨ ਤਹਿਤ ਨੁੱਕੜ ਨਾਟਕ ਕਰਵਾਇਆ ਗਿਆ

At DAV College, Jalandhar, a corner play was conducted under the drug free campaign
At DAV College, Jalandhar, a corner play was conducted under the drug free campaign

ਡੀਏਵੀ ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਐੱਨ.ਐੱਸ.ਐੱਸ ਯੂਨਿਟ ਵੱਲੋਂ ਪ੍ਰਿੰਸੀਪਲ ਡਾ.ਰਾਜੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਗੇਟ ਨੰਬਰ ਦੋ ਦੇ ਸਾਹਮਣੇ ਡਾ. ਗੁਰਜੀਤ ਕੌਰ ਦਾ ਲਿਖਿਆ ਨੁੱਕੜ ਨਾਟਕ"ਪੰਜ ਦਰਿਆਵਾਂ ਦੇ ਵੈਣ" ਖੇਡਿਆ ਗਿਆ। ਇਸ ਨਾਟਕ ਦਾ ਉਦੇਸ਼ ਸਮਾਜ ਵਿਚ ਬੁਰੀ ਤਰ੍ਹਾਂ ਨਾਲ਼ ਫੈਲ ਰਹੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ਼ ਰਾਜੇਸ਼ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਸ਼ਿਕਾਰ ਨੌਜਵਾਨ ਦੇਸ਼ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਨਹੀਂ ਪਾ ਸਕਦਾ।

ਇੱਕ ਚੰਗੇ ਸਮਾਜ ਦੀ ਉਸਾਰੀ, ਨਸ਼ਾ ਮੁਕਤ ਸਮਾਜ ਨਾਲ਼ ਹੀ ਸੰਭਵ ਹੋ ਸਕਦੀ ਹੈ। ਇਸ ਮੌਕੇ 'ਤੇ ਰੈੱਡ ਰਿਬਨ ਕਲੱਬ ਅਤੇ ਐੱਨ.ਐੱਸ.ਐੱਸ ਯੂਨਿਟ ਦੇ ਇੰਚਾਰਜ ਡਾ਼ ਸਾਹਿਬ ਸਿੰਘ ਨੇ ਨਸ਼ਿਆਂ ਦੇ ਖਿਲਾਫ਼ ਸਰਕਾਰ ਵੱਲੋਂ ਚਲਾਏ ਨਸ਼ਾ ਮੁਕਤ ਅਭਿਆਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ, ਖ਼ਾਸ ਕਰ ਨੌਜਵਾਨ ਵਰਗ ਨੂੰ ਅਜੋਕੇ ਸਮੇਂ ਵਿੱਚ ਵਿਭਿੰਨ ਪ੍ਰਕਾਰ ਦੇ ਨਸ਼ਿਆਂ ਤੋਂ ਬਚਾਉਣਾ ਤੇ ਉਹਨਾਂ ਤੋਂ ਹੁੰਦੇ ਨੁਕਸਾਨ ਬਾਰੇ ਸੁਚੇਤ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ।

ਨੁੱਕੜ ਨਾਟਕ ਨਸ਼ਿਆਂ ਖਿਲਾਫ਼ ਲੜਾਈ ਲਈ ਇੱਕ ਵਧੀਆ ਪਲੇਟਫਾਰਮ ਹੈ, ਜਿਸ ਰਾਹੀਂ ਵਲੰਟੀਅਰ ਵੱਖ-ਵੱਖ ਥਾਂਵਾਂ 'ਤੇ ਜਾ ਕੇ ਲੋਕਾਂ ਨੂੰ ਵਧੀਆ ਢੰਗ ਨਾਲ਼ ਜਾਗਰੂਕ ਕਰ ਸਕਦੇ ਹਨ। ਪੰਜ ਦਰਿਆਵਾਂ ਤੇ ਪੰਜਾਬ ਦੀ ਧਰਤੀ ਦੀ ਗੱਲ ਕਰਦਿਆਂ ਡਾ. ਗੁਰਜੀਤ ਕੌਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਸ ਮੌਕੇ 'ਤੇ ਡਾ. ਸੁਨੀਲ ਠਾਕੁਰ ਇੰਚਾਰਜ ਆਰਮੀ ਵਿੰਗ ਅਤੇ ਵੱਡੀ ਗਿਣਤੀ ਵਿੱਚ ਵਲੰਟੀਅਰਜ ਹਾਜ਼ਰ ਸਨ।

At DAV College, Jalandhar, a corner play was conducted under the drug free campaign