ePaper Reading mode

Rzana Punjab ePaper

Wednesday, 19 March 2025

ਗੁਰਮੇਜ ਸਿੰਘ ਹੈਲਥ ਇੰਸਪੈਕਟਰ ਫ਼ਲਾਂ ਸਬਜ਼ੀਆਂ ਵਾਲਿਆਂ ਦੀ ਚੈਕਿੰਗ ਕਰਦੇ ਹੋਏ।

Health Block Kala Bakra Conducts Food Safety Inspection in Bhogpur
Health Block Kala Bakra Conducts Food Safety Inspection in Bhogpur

ਕਾਲਾ ਬੱਕਰਾ ਮਿਤੀ 19/3/2025 ਰਾਜ ਸਰਕਾਰ ਵੱਲੋਂ ਮਿਲੇ ਅਧਿਕਾਰਾਂ ਅਤੇ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਰਾਹੀਂ ਅੱਜ ਹੈਲਥ ਬਲਾਕ ਕਾਲਾ ਬੱਕਰਾ ਦੇ ਕਰਮਚਾਰੀਆਂ ਨੇ ਸ਼ਹਿਰੀ ਖੇਤਰ ਭੋਗਪੁਰ ਵਿਖੇ ਫਲ, ਸਬਜ਼ੀਆਂ ਵੇਚਣ ਵਾਲਿਆਂ ਦੀ ਚੈਕਿੰਗ ਕੀਤੀ ਅਤੇ ਉਨ੍ਹਾਂ ਨੂੰ ਗਲੇ ਸੜੇ ਫਲ ਸਬਜ਼ੀਆਂ ਨਾ ਵੇਚਣ ਦੀ ਚੇਤਾਵਨੀ ਦਿੱਤੀ। ਇਸ ਤੋਂ ਇਲਾਵਾ ਜੂਸ ਵਾਲੀਆਂ ਰੇਹੜੀਆਂ ਹੋਰ ਖਾਣ ਪੀਣ ਦਾ ਸਮਾਨ ਵੇਚਣ ਵਾਲਿਆਂ ਨੂੰ ਵੀ ਚੈਕ ਕੀਤਾ ਗਿਆ। ਸਿਹਤ ਸੰਸਥਾ ਕਾਲਾ ਬੱਕਰਾ ਪ੍ਰਮੁੱਖ ਡਾ ਰਿਚਰਡ ਓਹਰੀ ਜੀ ਨੇ ਮੀਡੀਆ ਰਾਹੀਂ ਖਾਣ ਪੀਣ ਦਾ ਸਮਾਨ ਵੇਚਣ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਖਾਣ ਪੀਣ ਵਾਲਾ ਸਮਾਨ ਨੰਗਾ ਪਿਆ ਹੋਵੇ, ਉਤੇ ਮੱਖੀਆਂ ਭਿਣਕ ਰਹੀਆਂ ਹੋਣ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਅਗਰ ਇਸ ਤਰ੍ਹਾਂ ਦੀ ਸੂਚਨਾ ਸਾਹਮਣੇ ਆਉਂਦੀ ਹੈ ਤਾਂ ਚਲਾਨ ਕੱਟ ਕੇ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਨੇ ਮੀਡੀਆ ਰਾਹੀਂ ਕਿਹਾ ਕਿ ਬਲਾਕ ਭੋਗਪੁਰ ਦੀ ਕਰੀਬ ਸਵਾ ਲੱਖ ਦੀ ਆਬਾਦੀ ਦੀ ਸਿਹਤ ਨਾਲ ਖਿਲਵਾੜ ਨਹੀਂ ਹੋ ਣ ਦਿੱਤਾ ਜਾਵੇਗਾ। ਉਨ੍ਹਾਂ ਨੇ ਬਲਾਕ ਭੋਗਪੁਰ ਦੇ ਨਾਗਰਿਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਖਾਣ ਪੀਣ ਦੇ ਸਮਾਨ ਖਾਣ ਤੋਂ ਪਹਿਲਾਂ ਸਾਫ ਸਫਾਈ ਚੈੱਕ ਕਰੋ। ਖਾਣ ਪੀਣ ਦਾ ਸਮਾਨ ਵੇਚਣ ਵਾਲੇ ਵਿਅਕਤੀ ਬੀਮਾਰ ਦਿਖਾਈ ਤਾਂ ਨਹੀਂ ਦੇ ਰਹੇ। ਉਨ੍ਹਾਂ ਨੇ ਆਪਣੇ ਨੂੰਹਾਂ ਨੂੰ ਕੱਟਿਆ ਹੋਇਆ ਹੈ ਜਾਂ ਨਹੀਂ। ਸਮਾਨ ਬਣਾਉਣ ਤੇ ਵਰਤਾਉਣ ਵਾਲਿਆਂ ਨੇ ਮਾਸਕ ਪਹਿਨਿਆ ਹੋਇਆ ਹੈ ਜਾਂ ਨਹੀਂ। ਉਨ੍ਹਾਂ ਦੀ ਰੇਹੜੀ ਦੇ ਨਜ਼ਦੀਕ ਕੂੜੇ ਕਰਕਟ ਦਾ ਢੇਰ ਤਾਂ ਨਹੀਂ। ਰੇਹੜੀ ਦੇ ਨਜ਼ਦੀਕ ਗੰਦਾ ਨਾਲਾ ਤਾਂ ਨਹੀਂ ਚੱਲ ਰਿਹਾ। ਅਗਰ ਸਾਫ ਸਫਾਈ ਦਾ ਕਹਿਣ ਤੇ ਕੋਈ ਵਿਕਰੇਤਾ ਵਿਰੋਧ ਕਰਦਾ ਹੈ ਜਾਂ ਅਭੱਦਰ ਭਾਸ਼ਾ ਵਿੱਚ ਬੋਲਦਾ ਹੈ ਤਾਂ ਉਸ ਦੀ ਸੂਚਨਾ ਸਿਹਤ ਸੰਸਥਾ ਕਾਲਾ ਬੱਕਰਾ ਨੂੰ ਦਿਓ। ਉਸ ਦਾ ਚਲਾਨ ਕੱਟ ਕੇ ਜ਼ੁਰਮਾਨਾ ਕੀਤਾ ਜਾਵੇਗਾ