ePaper Reading mode

Rzana Punjab ePaper

Wednesday, 05 March 2025

ਐਨ ਕਿਊ ਏ ਐਸ(NQAS) ਵਿੱਚ ਅੱਵਲ ਆਉਣ ‘ਤੇ ਹਸਪਤਾਲ ਕਾਲਾ ਬੱਕਰਾ ਅਧੀਨ ਹੈਲਥ ਸੈਂਟਰਾਂ ਦੇ ਕਰਮਚਾਰੀਆਂ ਦਾ ਸਨਮਾਨ

Jalandhar: Staff of Hospital Kala Bakra's Health Centers Honored for Excellence in NQAS Ranking
Jalandhar: Staff of Hospital Kala Bakra's Health Centers Honored for Excellence in NQAS Ranking

ਜਲੰਧਰ 4/3/2025 ਭਾਰਤ ਸਰਕਾਰ ਮੰਤਰਾਲਾ ਸਿਹਤ ਅਤੇ ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਚਲਾਏ ਜਾ ਰਹੇ ਵੱਖ ਵੱਖ ਪ੍ਰੋਗਰਾਮਾਂ ਤਹਿਤ ਪ੍ਰੋਗਰਾਮ ਐਨ ਕਿਊ ਏ ਐਸ ਵਿੱਚ ਅੱਵਲ ਆਉਣ ਵਾਲੇ ਹਸਪਤਾਲ ਕਾਲਾ ਬੱਕਰਾ ਅਧੀਨ ਦੋ ਹੈਲਥ ਸੈਂਟਰਾਂ ਡੱਲਾ ਤੇ ਸਨੌਰਾ ਦੇ ਸਟਾਫ ਨੂੰ ਦਫ਼ਤਰ ਸਿਵਲ ਸਰਜਨ ਜਲੰਧਰ ਬੁਲਾ ਕੇ ਸਨਮਾਨਿਤ ਕੀਤਾ ਗਿਆ। ਜ਼ਿਲਾ ਸਿਹਤ ਮੁੱਖੀ ਡਾ ਗੁਰਮੀਤ ਲਾਲ ਜੀ ਸਿਵਲ ਸਰਜਨ ਜਲੰਧਰ ਨੇ ਕਰਮਚਾਰੀਆਂ ਨੂੰ ਸਨਮਾਨਿਤ ਕਰਦਿਆਂ ਕਰਮਚਾਰੀਆਂ ਵੱਲੋਂ ਮਰੀਜ਼ਾਂ ਨੂੰ ਮੁਹੱਈਆ ਕੀਤੀਆਂ ਵਧੀਆ ਸਿਹਤ ਕਾਰਗੁਜ਼ਾਰੀਆਂ ਦੀ ਸ਼ਲਾਘਾ ਕੀਤੀ। ਸਿਹਤ ਸੰਸਥਾ ਕਾਲਾ ਬੱਕਰਾ ਦੇ ਮੁੱਖੀ ਡਾ ਰਿਚਰਡ ਓਹਰੀ ਜੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਸੈਂਟਰਾਂ ਦੇ ਕਰਮਚਾਰੀਆਂ ਨੇ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਕੇ ਜ਼ਿਲ੍ਹੇ ਵਿੱਚ ਹਸਪਤਾਲ ਕਾਲਾ ਬੱਕਰਾ ਦਾ ਨਾਮ ਉੱਚਾ ਕੀਤਾ ਹੈ।ਇਨ੍ਹਾਂ ਕਰਮਚਾਰੀਆਂ ਦਾ ਕੰਮ ਸਿਹਤ ਖੇਤਰ ਵਿੱਚ ਕਾਬਲੇ ਤਾਰੀਫ ਹੈ।

ਜਿਨ੍ਹਾਂ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ 1 ਡਾ ਦਲਜੀਤ ਕੁਮਾਰ 2 ਜਸਵਿੰਦਰ ਕੌਰ ਏ ਐਨ ਐਮ 3 ਰਾਜਿੰਦਰ ਕੁਮਾਰ ਐਮ ਪੀ ਡਬਲਿਊ 4 ਤਰਸੇਮ ਕੌਰ ਏ ਐਨ ਐਮ 5 ਗੁਰਵਿੰਦਰ ਕੌਰ ਸੀ ਐਚ ਓ 6 ਮਨਦੀਪ ਕੌਰ ਏ ਐਨ ਐਮ 7 ਸੰਦੀਪ ਪਾਲ ਸਿੰਘ ਐਮ ਪੀ ਡਬਲਿਊ।