ePaper Reading mode

Rzana Punjab ePaper

Friday, 11 April 2025

ਕਾਲਾ ਬੱਕਰਾ 'ਚ ਸਰਕਾਰੀ ਕੈਂਪ ਰਾਹੀਂ ਸਿਹਤ ਸਮੱਸਿਆਵਾਂ ਦੀ ਸੁਣਵਾਈ

Kala Bakra Health Camp Addresses Local Health Issues Under Government Initiative
Kala Bakra Health Camp Addresses Local Health Issues Under Government Initiative

ਕਾਲਾ ਬੱਕਰਾ 9/4/2025 ਰਾਜ ਸਰਕਾਰ ਵੱਲੋਂ ਲੋਕਾਂ ਨੂੰ ਬੇਹਤਰ ਸਹੂਲਤਾਂ ਦੇਣ ਦੇ ਉਪਰਾਲੇ ਤਹਿਤ ਸਰਕਾਰ ਲੋਕਾਂ ਦੇ ਦੁਵਾਰ ਕੈਂਪ ਪਿੰਡ ਕੋਟਲੀ ਆਰਾਈਆਂ ਬਲਾਕ ਭੋਗਪੁਰ ਲੱਗਾ। ਜਿਸ ਵਿੱਚ ਸਿਹਤ ਕੇਂਦਰ ਕਾਲਾ ਬੱਕਰਾ ਅਧੀਨ ਉਪ ਸਿਹਤ ਕੇਂਦਰ ਕੌਹਜਾ ਵਿਖੇ ਤਾਇਨਾਤ ਸਟਾਫ਼ ਨੇ ਡਿਊਟੀ ਨਿਭਾਈ ਅਤੇ ਖੇਤਰ ਦੇ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਨੋਟ ਕੀਤਾ।

ਸਿਹਤ ਸੰਸਥਾ ਪ੍ਰਮੁੱਖ ਡਾਕਟਰ ਰਿਚਰਡ ਓਹਰੀ ਜੀ ਨੇ ਮੀਡੀਆ ਰਾਹੀਂ ਖੇਤਰ ਦੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਆਮ ਲੋਕਾਂ ਦੀਆਂ ਸਿਹਤ ਨਾਲ ਦਰਪੇਸ਼ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਦੂਰ ਕੀਤਾ ਜਾਵੇਗਾ। ਲੋਕਾਂ ਦੀਆਂ ਜੋ ਮੁਸ਼ਕਿਲਾਂ ਨੋਟ ਹੋਈਆਂ ਜਿਵੇਂ ਕਿ ਅਪੰਗਤਾ ਸਰਟੀਫ਼ਿਕੇਟ, ਪੰਜ ਲੱਖ ਫਰੀ ਇਲਾਜ ਕਾਰਡ, ਜਨਮ ਸਰਟੀਫਿਕੇਟਾਂ ਵਿੱਚ ਗ਼ਲਤੀਆਂ, ਤੇ ਹੋਰ ਸਿਹਤ ਸਮੱਸਿਆਵਾਂ। ਡਾਕਟਰ ਓਹਰੀ ਜੀ ਨੇ ਕਿਹਾ ਕਿ ਇਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਿਹਤ ਕੇਂਦਰ ਕਾਲਾ ਬੱਕਰਾ ਪਹੁੰਚਣਾ ਹੋਵੇਗਾ।