ePaper Reading mode

Rzana Punjab ePaper

Thursday, 05 June 2025

ਮਲੇਰੀਆ ਮੰਥ ਦੀ ਸ਼ੁਰੂਆਤੀ ਮੀਟਿੰਗ ਨੂੰ ਸੰਬੋਧਨ ਕਰਦੇ ਡਾ ਰਿਚਰਡ ਓਹਰੀ ਐਸ ਐਮ ਓ।

Dr. Richard Ohri (SMO) Addresses Inaugural Meeting of Malaria Month
Dr. Richard Ohri (SMO) Addresses Inaugural Meeting of Malaria Month
ਕਾਲਾ ਬੱਕਰਾ 5/6/2025 ਰਾਜ ਸਰਕਾਰ ਮੰਤਰਾਲਾ ਸਿਹਤ ਵੱਲੋਂ ਮਿਲੇ ਹੁਕਮਾਂ ਅਤੇ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਹਤ ਸੰਸਥਾ ਕਾਲਾ ਬੱਕਰਾ ਵਿਖੇ ਮਲੇਰੀਆ ਮੰਥ ਮਨਾਉਣ ਸਬੰਧੀ ਮੀਟਿੰਗ ਹੋਈ। ਮੀਟਿੰਗ ਵਿੱਚ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸਿਹਤ ਸੰਸਥਾ ਕਾਲਾ ਬੱਕਰਾ ਪ੍ਰਮੁੱਖ ਡਾ ਰਿਚਰਡ ਓਹਰੀ ਜੀ ਨੇ ਕਰਮਚਾਰੀਆਂ ਨੂੰ ਜੂਨ ਮਹੀਨੇ ਤੇ ਅਗਲੇ ਆਉਣ ਵਾਲੇ ਮਹੀਨਿਆਂ ਦੌਰਾਨ ਤਨਦੇਹੀ ਨਾਲ ਡਿਊਟੀ ਕਰਨ ਲਈ ਪ੍ਰੇਰਿਆ ਤਾਂ ਕਿ ਮਲੇਰੀਆ ਤੇ ਹੋਰ ਮੌਸਮੀ ਬੀਮਾਰੀਆਂ ਤੋਂ ਬਚਾਅ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾਵੇ ਤਾਂ ਕਿ ਲੋਕ ਮਲੇਰੀਆ, ਡੇਂਗੂ ਤੇ ਹੋਰ ਮੌਸਮੀ ਬੀਮਾਰੀਆਂ ਤੋਂ ਬਚ ਸਕਣ। ਮੀਡੀਆ ਨਾਲ ਬਾਤ ਚੀਤ ਕਰਦਿਆਂ ਡਾ ਓਹਰੀ ਜੀ ਨੇ ਰਿਪੋਰਟ ਕੀਤਾ ਕਿ ਬਲਾਕ ਭੋਗਪੁਰ ਅਧੀਨ ਪੇਂਡੂ ਖੇਤਰ ਵਿੱਚ ਸਿਹਤ ਸੰਸਥਾ ਕਾਲਾ ਬੱਕਰਾ ਦੀਆਂ 17 ਟੀਮਾਂ ਲੋਕਾਂ ਨੂੰ ਮਲੇਰੀਆ, ਡੇਂਗੂ ਤੇ ਹੋਰ ਮੌਸਮੀ ਬੀਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਲੇਰੀਆ, ਡੇਂਗੂ ਤੇ ਹੋਰ ਮੌਸਮੀ ਬੀਮਾਰੀਆਂ ਤੋਂ ਡਰਨ ਦੀ ਲੋੜ ਨਹੀਂ। ਇਹ ਸਭ ਇਲਾਜਯੋਗ ਹਨ ਪਰ ਇਨ੍ਹਾਂ ਨੂੰ ਅਣਗੌਲਿਆਂ ਕਰਨਾ ਖ਼ਤਰੇ ਤੋਂ ਖਾਲੀ ਨਹੀਂ। ਬਲਾਕ ਭੋਗਪੁਰ ਵਾਸੀਆਂ ਨੂੰ ਅਪੀਲ ਹੈ ਕਿਸੇ ਵੀ ਤਰ੍ਹਾਂ ਦੇ ਬੁਖਾਰ ਨੂੰ ਅਣਗੌਲਿਆਂ ਨਾ ਕੀਤਾ ਜਾਵੇ। ਕੋਈ ਵੀ ਬੁਖਾਰ ਮਲੇਰੀਆ, ਡੇਂਗੂ ਹੋ ਸਕਦਾ ਹੈ। ਕਿਸੇ ਵੀ ਕਿਸਮ ਦੇ ਬੁਖਾਰ ਦੀ ਮੈਡੀਸਨ ਲੈਣ ਤੋਂ ਪਹਿਲਾਂ ਮਲੇਰੀਆ, ਡੇਂਗੂ ਲਈ ਖਨੂ ਟੈਸਟ ਹੋਣਾ ਬਹੁਤ ਹੀ ਜ਼ਰੂਰੀ ਹੈ। ਮਲੇਰੀਆ ਬੁਖਾਰ ਲਈ ਹਸਪਤਾਲ ਕਾਲਾ ਬੱਕਰਾ ਵਿਖੇ ਮੁਫ਼ਤ ਟੈਸਟ /ਦਵਾਈ ਦੀ ਸਹੂਲਤ ਉਪਲਬਧ ਹੈ। ਮੀਟਿੰਗ ਸਮੇਂ ਗੁਰਮੇਜ ਸਿੰਘ, ਅਜੀਤ ਸਿੰਘ ਹੈਲਥ ਇੰਸਪੈਕਟਰ ਮੌਜੂਦ ਸਨ।