ePaper Reading mode

Rzana Punjab ePaper

Tuesday, 17 December 2024

ਜਲੰਧਰ ਦੇ ਕਾਲਾ ਬੱਕਰਾ ਹਸਪਤਾਲ ਵਿਖੇ ਸਿਵਲ ਸਰਜਨ ਦੀ ਅਗਵਾਈ ਵਿਚ ਮੀਟਿੰਗ ਦਾ ਆਯੋਜਨ

ਜਲੰਧਰ ਦੇ ਕਾਲਾ ਬੱਕਰਾ ਹਸਪਤਾਲ ਵਿਖੇ ਸਿਵਲ ਸਰਜਨ ਦੀ ਅਗਵਾਈ ਵਿਚ ਮੀਟਿੰਗ ਦਾ ਆਯੋਜਨ

(ਰਾਜੂ ਸੇਠ) ਕਾਲਾ ਬੱਕਰਾ 17/12/2024 ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਟੀ ਬੀ ਹਾਰੇਗਾ ਦੇਸ਼ ਜਿੱਤੇਗਾ ਤਹਿਤ ਪੰਜਾਬ ਸਰਕਾਰ ਦੇ ਹੁਕਮਾਂ ਨਾਲ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੀ ਅਗਵਾਈ ਵਿੱਚ ਹਸਪਤਾਲ ਕਾਲਾ ਬੱਕਰਾ ਦੇ ਮੀਟਿੰਗ ਹਾਲ ਵਿਚ ਕਮਿਊਨਟੀ ਹੈਲਥ ਅਫਸਰਾਂ ਦੀ ਮੀਟਿੰਗ/ਟ੍ਰੇਨਿੰਗ ਰੱਖੀ ਗਈ ਜਿਸ ਵਿੱਚ ਜ਼ਿਲ੍ਹਾ ਟੀ ਬੀ ਅਫਸਰ ਡਾ.ਰਿਤੂ ਨੇ ਮੀਟਿੰਗ ਵਿੱਚ ਹਾਜ਼ਰੀਨ ਨੂੰ ਟੀਬੀ ਦੀ ਬੀਮਾਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਡਾ.ਰਿਚਰਡ ਓਹਰੀ ਸੀਨੀਅਰ ਮੈਡੀਕਲ ਅਫ਼ਸਰ ਹਸਪਤਾਲ ਕਾਲਾ ਬੱਕਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟੀ ਬੀ ਦੀ ਬੀਮਾਰੀ ਨੂੰ ਖਤਮ ਕਰਨ ਲਈ ਕਰਮਚਾਰੀਆਂ ਨੂੰ ਤਨਦੇਹੀ ਨਾਲ ਡਿਊਟੀ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਕਿ ਟੀ ਬੀ ਦੇ ਮਰੀਜ਼ਾਂ ਨੂੰ ਲੱਭ ਕੇ ਸਮੇਂ ਸਿਰ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਟੀ ਬੀ ਨਾਲ ਹੋਣ ਵਾਲੀਆਂ ਅਣ ਆਈਆਂ ਮੌਤਾਂ ਨੂੰ ਰੋਕਿਆ ਜਾਵੇ।

ਡਾ.ਓਹਰੀ ਜੀ ਨੇ ਦੱਸਿਆ ਕਿ ਟੀ ਬੀ ਦੇ ਸਾਰੇ ਟੈਸਟ ਮੁਫ਼ਤ ਹਨ.ਟੀ ਬੀ ਦੀ ਬੀਮਾਰੀ ਦੀ ਦੀਵਾਈ ਸਾਰੇ ਹਸਪਤਾਲਾਂ ਵਿੱਚ ਮੁਫ਼ਤ ਮਿਲਦੀ ਹੈ।ਟ੍ਰੇਨਿੰਗ ਦੌਰਾਨ ਡਾ ਜੋਤੀ,ਸ੍ਰੀਮਤੀ ਆਰੁਨਾ ਟੀਬੀ ਇੰਚਾਰਜ ਕਾਲ਼ਾ ਬੱਕਰਾ,ਸ੍ਰੀ ਅਮਰਜੀਤ ਸਿੰਘ ਸੀਨੀਅਰ ਟੀ ਬੀ ਲੈਬ ਇੰਚਾਰਜ ਹਾਜ਼ਰ ਰਹੇ।

Meeting organized under the leadership of Civil Surgeon at Kala Bakra Hospital Jalandhar