ePaper Reading mode

Rzana Punjab ePaper

Wednesday, 04 September 2024

10 ਸਤੰਬਰ ਨੂੰ ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਸਾਰੇ ਸਕੂਲ ਅਤੇ ਦਫ਼ਤਰ ਰਹਿਣਗੇ ਬੰਦ

10 ਸਤੰਬਰ ਨੂੰ ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਸਾਰੇ ਸਕੂਲ ਅਤੇ ਦਫ਼ਤਰ ਰਹਿਣਗੇ ਬੰਦ

(ਰਾਜੂ ਸੇਠ )10 ਸਤੰਬਰ ਨੂੰ ਬਟਾਲਾ ਵਿੱਚ ਕੀਤੇ ਜਾਣ ਵਾਲੇ ਵਿਸ਼ੇਸ਼ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਿਵਲ ਪ੍ਰਸ਼ਾਸਨ ਨੇ ਮਸਲੇ ਉੱਤੇ ਵਿਚਾਰ ਕਰਨ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ ਕਿ 10 ਸਤੰਬਰ ਨੂੰ ਬਟਾਲਾ ਵਿੱਚ ਸਾਰੀਆਂ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਦਿਨ ਬਟਾਲਾ ਵਿੱਚ ਛੁੱਟੀ ਵੀ ਰਹੇਗੀ। ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਹੈ ਕਿ ਬਾਹਰੋਂ ਆਉਣ ਵਾਲੇ ਲੋਕਾਂ ਅਤੇ ਸਥਾਨਕ ਸੰਗਤ ਦੀ ਸਹੂਲਤ ਲਈ ਖ਼ਾਸ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇ ਵਿਆਹ ਪੁਰਬ ਦੀ ਤਿਆਰੀਆਂ ਨੂੰ ਲੈ ਕੇ ਅੱਜ ਬਟਾਲਾ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਕੀਤੇ ਗਏ। ਮੀਟਿੰਗ ਦੌਰਾਨ, ਇਹ ਗੱਲ ਚਰਚਾ ਵਿੱਚ ਆਈ ਕਿ ਮੇਲੇ ਵਾਲੇ ਦਿਨ ਟਰੈਕਟਰਾਂ ਉੱਤੇ ਵੱਡੇ ਮਿਊਜਿਕ ਸਿਸਟਮ ਲਾਉਣ ਜਾਂ ਮੋਟਰਸਾਈਕਲਾਂ ਉੱਤੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਨਿਯਮਾਂ ਦੀ ਪਾਲਣਾ ਕਰਾਉਣ ਲਈ ਸਖਤ ਕਦਮ ਉਠਾਏ ਜਾਣ।

ਸਿਵਲ ਪ੍ਰਸ਼ਾਸਨ ਨੇ ਵੀ ਇਸ ਮਸਲੇ ਉੱਤੇ ਵਿਚਾਰ ਕੀਤਾ ਹੈ। 10 ਸਤੰਬਰ ਨੂੰ ਬਟਾਲਾ ਵਿੱਚ ਸਾਰੀਆਂ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ, ਅਤੇ ਇਸ ਦਿਨ ਬਟਾਲਾ ਵਿੱਚ ਛੁੱਟੀ ਵੀ ਰਹੇਗੀ। ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਬਾਹਰੋਂ ਆਉਣ ਵਾਲੇ ਲੋਕਾਂ ਅਤੇ ਸਥਾਨਕ ਸੰਗਤ ਦੀ ਸੁਵਿਧਾ ਲਈ ਖਾਸ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

On September 10, a holiday has been announced in this district of Punjab, all schools and offices will remain closed