Thursday, 23 January 2025
Health
ਕਾਲਾ ਬੱਕਰਾ 23/9/2025 ਪà©à¨°à¨§à¨¾à¨¨ ਮੰਤਰੀ ਸà©à¨°à©±à¨–ਿਅਤ ਮਾਤਰਤਵ ਅà¨à¨¿à¨†à¨¨ ਤਹਿਤ ਸਪੈਸ਼ਲ ਕੈਂਪ
ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀ ਐਚ ਸੀ ਕਾਲਾ ਬੱਕਰਾ ਵਿਖੇ ਗਰਭਵਤੀ ਮਾਵਾਂ ਦਾ ਸਪੈਸ਼ਲ ਕੈਂਪ ਲਗਾ ਕੇ ਚੈੱਕ ਅਪ ਕਰਾਇਆ ਗਿਆ। ਕੈਂਪ ਵਿੱਚ ਡਾ ਤਰਨਪ੍ਰੀਤ ਕੌਰ ਮੈਡੀਕਲ ਅਫ਼ਸਰ ਨੇ ਏਰੀਏ ਵਿੱਚੌਂ ਆਈਆਂ ਗਰਭਵਤੀ ਮਾਵਾਂ ਦਾ ਚੈੱਕ ਅੱਪ ਕੀਤਾ। ਕੈਂਪ ਵਿੱਚ ਮਾਵਾਂ ਦੇ ਸਾਰੇ ਟੈਸਟ ਮੁਫ਼ਤ ਕੀਤੇ ਗਏ ਅਤੇ ਲੋੜੀਂਦੀਆਂ ਦਵਾਈਆਂ ਦਿਤੀਆਂ ਗਈਆਂ।
ਮਾਵਾਂ ਨੂੰ ਆਸਾਨੀ ਨਾਲ ਮਿਲਣ ਵਾਲੀ ਖੁਰਾਕ ਖਾਣ ਲਈ ਪ੍ਰੇਰਿਤ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ ਰਿਚਰਡ ਓਹਰੀ ਜੀ ਨੇ ਕਿਹਾ ਕਿ ਹਸਪਤਾਲ ਕਾਲਾ ਬੱਕਰਾ ਬਲਾਕ ਭੋਗਪੁਰ ਦੇ ਲੋਕਾਂ ਨੂੰ ਸਰਕਾਰ ਵੱਲੋਂ ਮੁਹੱਈਆ ਕੀਤੀਆਂ ਗਈਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾਵਾਂ ਤੇ ਬੱਚਿਆਂ ਦੀ ਮੌਤ ਦਰ ਨੂੰ ਰੋਕਿਆ ਜਾ ਸਕਦਾ ਹੈ ਜੇ ਜਨੇਪੇ ਹਸਪਤਾਲਾਂ ਵਿਚ ਹੋਣ।
ਉਨ੍ਹਾਂ ਨੇ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਵੱਧ ਤੋਂ ਵੱਧ ਜਨੇਪੇ ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿੱਚ ਕਰਵਾਉਣ ਲਈ ਗਰਭਵਤੀ ਮਾਵਾਂ ਨੂੰ ਪ੍ਰੇਰਿਤ ਕੀਤਾ ਜਾਵੇ। ਸਰਕਾਰੀ ਹਸਪਤਾਲ ਵਿਚ ਮੁਫ਼ਤ ਜਨੇਪਾ ਕਰਨ ਦੀ ਸੁਵਿਧਾ ਹੈ ਅਤੇ ਸਰਕਾਰ ਵੱਲੋਂ ਜਨੇਪੇ ਉਪਰੰਤ ਮਾਂਵਾਂ ਨੂੰ ਖੁਰਾਕ ਲੈਣ ਲਈ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ।