Tuesday, 19 November 2024
Jalandhar
ਸ਼à©à¨°à©‹à¨®à¨£à©€ ਕਮੇਟੀ ਵੱਲੋਂ ਤੀਰਥ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ
(ਰਾਜੂ ਸੇਠ ) ਜਲੰਧਰ--ਦੂਰਦਰਸ਼ਨ ਅਤੇ ਰੇਡੀਓ ਦੇ ਸਾਬਕਾ ਮੁੱਖ ਨਿਊਜ਼ ਰੀਡਰ ਤੀਰਥ ਸਿੰਘ ਢਿੱਲੋਂ ਦਾ,ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ,ਸੁਲਤਾਨਪੁਰ ਲੋਧੀ ਵਿਖੇ ਹੋਏ ਅਲੌਕਿਕ ਕੀਰਤਨ ਦਰਬਾਰ ਦੌਰਾਨ,ਉਹਨਾਂ ਦੀਆਂ ਪੰਥਕ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ.
ਉਨ੍ਹਾਂ ਇਸ ਕੀਰਤਨ ਦਰਬਾਰ ਦਾ ਕਲਾਤਮਕ ਢੰਗ ਨਾਲ ਸੰਚਾਲਨ ਕੀਤਾ ਜਿਸਨੂੰ ਸੰਗਤਾਂ ਨੇ ਬਹੁਤ ਸਲਾਹਿਆ।ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜੱਥੇਦਾਰ ਬਲਦੇਵ ਸਿੰਘ ਕਲਿਆਣ ਨੇ ਉਨ੍ਹਾਂ ਨੂੰ ਹੋਰਨਾਂ ਮੈਂਬਰਾਂ ਸਮੇਤ ਸਨਮਾਨਿਤ ਕੀਤਾ।
ਇਸ ਕੀਰਤਨ ਦਰਬਾਰ ਦਾ ਡੀ.ਡੀ ਪੰਜਾਬੀ ਤੋਂ ਸਿੱਧਾ ਪ੍ਰਸਾਰਣ ਕੀਤਾ ਗਿਆIਕੇਂਦਰ ਦੇ ਉੱਚ ਅਧਿਕਾਰੀ ਸ਼੍ਰੀ ਕ੍ਰਿਸ਼ਨ ਅਤੇ ਹੋਰਨਾਂ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ.ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ.ਤੇਜਿੰਦਰ ਸਿੰਘ ਪੱਡਾ,ਮੈਨੇਜਰ ਗੁਰਬਖਸ਼ ਸਿੰਘ ਬੱਚੀ ਵਿੰਡ ਵੀ ਹਾਜ਼ਰ ਸਨl ਸ.ਢਿੱਲੋ ਨੇ ਪ੍ਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵਧਾਈ ਸੰਦੇਸ਼ ਵੀ ਸੰਗਤਾਂ ਨੂੰ ਪੜ੍ਹਕੇ ਸੁਣਾਇਆ l
Shiromani Committee Special Honor to Tirath Singh Dhillon