ePaper Reading mode

Rzana Punjab ePaper

Monday, 16 December 2024

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ 'ਸੂਬੇ ਜਾਣੀ ਨਾ ਤੂੰ ਬੱਚੇ" ਰਿਲੀਜ਼।

Religious Song 'Soobe Jani Na Tu Bache' Released as a Tribute to the Supreme Sacrifice of Chhote Sahibzaade
Religious Song 'Soobe Jani Na Tu Bache' Released as a Tribute to the Supreme Sacrifice of Chhote Sahibzaade

ਜਲੰਧਰ ()- ਧੰਨ-ਧੰਨ ਦਸਮ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ 'ਸੂਬੇ ਜਾਣੀ ਨਾ ਤੂੰ ਬੱਚੇ" ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ ਵਿਖੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਪੱਤਰਕਾਰ ਕਰਮਵੀਰ ਸਿੰਘ ਪ੍ਰੋਡਿਊਸਰ ਯੋਗਰਾਜ ਸਿੰਘ ਦਿਓਲ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਗੀਤਕਾਰ ਕਾਲਾ ਕਾਲਰੀਆਂ ਵੱਲੋਂ ਰਿਲੀਜ਼ ਕੀਤਾ ਗਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਪ੍ਰੋਡਿਊਸਰ ਯੋਗਰਾਜ ਸਿੰਘ ਦਿਓਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਦਿਓਲ ਇੰਟਰਟੇਨਮੈਂਟ ਮਿਊਜਿਕ ਕੰਪਨੀ ਵਲੋਂ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੀ ਆਵਾਜ਼ ਨਾਲ ਸ਼ਿੰਗਾਰਿਆ ਹੋਇਆ ਹੈ ਅਤੇ ਇਸ ਧਾਰਮਿਕ ਗੀਤ ਨੂੰ ਕਾਲਾ ਕਾਲਰੀਆਂ ਵੱਲੋਂ ਕਲਮਬੱਧ ਕੀਤਾ ਗਿਆ ਹੈ। ਇਸ ਦਾ ਸੰਗੀਤ ਹਰੀ ਅਮਿਤ, ਵੀਡੀਓ ਡਾਇਰੈਕਟਰ ਕੁਲਦੀਪ ਸਿੰਘ ਸ਼ਾਹਕੋਟ ਵੱਲੌ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਜੱਥੇਦਾਰ ਮਨੋਹਰ ਸਿੰਘ, ਕਰਮਵੀਰ ਸਿੰਘ, ਬਲਵੀਰ ਸ਼ੇਰਪੁਰੀ, ਰਾਜੂ ਕਮਾਲ ਕੇ (ਕੈਮਰਾਮੈਨ), ਗੁਰਮੇਜ ਸਹੋਤਾ, ਸਿੱਧੂ ਸਤਨਾਮ, ਉਸਤਾਦ ਹਰਭਜਨ ਹਰੀ (ਜੈ ਮਿਊਜ਼ਿਕ ਸਟੂਡਿਓ) ਦਾ ਵਿਸ਼ੇਸ਼ ਸਹਿਯੋਗ ਰਿਹਾ।