Wednesday, 04 December 2024
Health
ਸੀ à¨à¨š ਸੀ ਕਾਲਾ ਬੱਕਰਾ ਅਧੀਨ ਸਕੂਲਾਂ ਵਿੱਚ ਪੇਟ ਦੇ ਕੀੜਿਆਂ ਦੇ ਖ਼ਾਤਮੇ ਲਈ ਵਿਸ਼ੇਸ਼ ਪà©à¨°à©‹à¨—ਰਾਮ
(ਰਾਜੂ ਸੇਠ) ਜਲੰਧਰ-ਕਾਲਾ ਬੱਕਰਾ ਮਿਤੀ 4/12/24 ) ਪੰਜਾਬ ਸਰਕਾਰ ਦੇ ਹੁਕਮਾਂ ਰਾਹੀਂ ਅਤੇ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ ਐਚ ਸੀ ਕਾਲਾ ਬੱਕਰਾ ਦੇ ਅਧੀਨ ਸਕੂਲਾਂ ਵਿੱਚ ਟੀਮ ਆਰ ਬੀ ਐੱਸ ਕੇ ਕਾਲਾ ਬੱਕਰਾ ਵੱਲੋਂ ਵਿਦਿਆਰਥੀਆਂ ਵਿਚੋਂ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਪੁਰਜ਼ੋਰ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।ਕੀੜਿਆਂ ਦੇ ਖਾਤਮੇ ਲਈ ਦੋਵਾਂ ਟੀਮਾਂ ਦੀ ਅਗਵਾਈ ਡਾ.ਸੁਮਿਤ ਕਪਾਹੀ ਕਰ ਰਹੇ ਹਨ.
ਮੀਡੀਆ ਨਾਲ ਗੱਲਬਾਤ ਦੌਰਾਨ ਡਾ ਰਿਚਰਡ ਓਹਰੀ ਜੀ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੇਟ ਦੇ ਕੀੜੇ ਬੱਚਿਆਂ ਵਿੱਚ ਗੰਭੀਰ ਸਿਹਤ ਸਮੱਸਿਆ ਬਣੀ ਹੋਈ ਹੈ ਜਿਸ ਕਰਕੇ ਬੱਚੇ ਅਨੀਮੀਆ ਦੇ ਸ਼ਿਕਾਰ ਹੋਣ ਕਾਰਨ ਕਮਜ਼ੋਰ ਹਨ।ਡਾ.ਓਹਰੀ ਜੀ ਨੇ ਸਕੂਲ ਹੈਡਜ਼ ਅਤੇ ਅਧਿਆਪਕ ਸਾਹਿਬਾਨ ਨੂੰ ਅਪੀਲ ਕੀਤੀ ਕਿ ਹਰ ਇੱਕ ਬੱਚੇ ਨੂੰ ਕੀੜਿਆਂ ਦੇ ਖਾਤਮੇ ਲਈ ਦਿੱਤੀ ਜਾਣ ਵਾਲੀ ਗੋਲੀ ਜ਼ਰੂਰ ਖਿਲਾਈ ਜਾਵੇ ਤਾਂ ਕਿ ਬੱਚਿਆਂ ਵਿੱਚੋਂ ਖੂਨ ਦੀ ਕਮੀ ਨੂੰ ਖਤਮ ਕੀਤਾ ਜਾਵੇ।ਪੇਟ ਦੇ ਕੀੜਿਆਂ ਦੇ ਖਾਤਮੇ ਲਈ ਦਿਤੀਆਂ ਜਾਣ ਵਾਲੀਆਂ ਗੋਲੀਆਂ ਸਕੂਲਾਂ ਵਿੱਚ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
Special program for eradication of stomach worms in schools under CHC Kala Bakra