Saturday, 15 March 2025
Health
ਵਰਲਡ ਗਲੂਕੋਮਾ ਹਫਤਾ ਦੇ ਸਬੰਧ ਵਿੱਚ ਜਾਗਰੂਕਤ ਕਰਦੇ ਹੋਠਅਜੀਤ ਸਿੰਘ ਕਰਮਚਾਰੀ ਸਿਹਤ ਸੰਸਥਾ ਕਾਲਾ ਬੱਕਰਾ
ਕਾਲਾ ਬੱਕਰਾ 15/3/2025 ਭਾਰਤ ਸਰਕਾਰ ਮੰਤਰਾਲਾ ਸਿਹਤ ਤੇ ਰਾਜ ਸਰਕਾਰ ਵੱਲੋਂ ਆਰੰਭੇ ਵੱਖ ਵੱਖ ਪ੍ਰੋਗਰਾਮਾਂ ਤਹਿਤ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦਾ world glucoma week ਦਾ ਅਖੀਰਲਾ ਜਾਗਰੂਕਤਾ ਕੈਂਪ ਬੱਸ ਸਟੈਂਡ ਭੋਗਪੁਰ ਅਧੀਨ ਏਰੀਆ ਸਿਹਤ ਸੰਸਥਾ ਕਾਲਾ ਬੱਕਰਾ ਲਗਾਇਆ ਗਿਆ। ਸਿਹਤ ਸੰਸਥਾ ਮੁੱਖੀ ਡਾ ਰਿਚਰਡ ਓਹਰੀ ਜੀ ਨੇ ਮੀਡੀਆ ਰਾਹੀਂ ਬਲਾਕ ਭੋਗਪੁਰ ਦੇ ਵਸਨੀਕਾਂ ਨੂੰ ਆਪਣੀਆਂ ਅੱਖਾਂ ਦੀ ਪੂਰੀ ਤਰ੍ਹਾਂ ਸਾਂਭ ਸੰਭਾਲ ਕਰਨ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਦੁਨੀਆਂ ਅੱਖਾਂ ਨਾਲ ਹੀ ਰੌਸ਼ਨ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਛੋਟੀਆਂ ਛੋਟੀਆਂ ਮੁਸ਼ਕਿਲਾਂ ਜਿਵੇਂ ਕਿ ਅੱਖਾਂ ਵਿੱਚ ਖਾਰਸ਼ ਹੋਣਾ, ਅੱਖਾਂ ਵਿਚੋਂ ਪਾਣੀ ਵਗਦਾ ਰਹਿਣਾ, ਧੁੰਦਲਾ ਦਿਖਾਈ ਦੇਣਾ, ਸ਼ੂਗਰ ਤੇ ਬੀ ਪੀ ਦਾ ਵਧੇ ਰਹਿਣਾ ਗਲੂਕੋਮਾ (ਅੰਨੇਪਣ) ਦਾ ਕਾਰਨ ਬਣਦੀਆਂ ਹਨ। ਜੇ ਸਮੇਂ ਸਿਰ ਇਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾਵੇ ਤਾਂ ਗਲੂਕੋਮਾ ਦੀ ਅਲਾਮਤ ਤੋਂ ਬਚਿਆ ਜਾ ਸਕਦਾ ਹੈ। ਅਜੀਤ ਸਿੰਘ ਹੈਲਥ ਸੁਪਰਵਾਈਜ਼ਰ ਨੇ ਨਾਗਰਿਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਖੂਨ ਦਾਨ ਮਹਾਨ ਦਾਨ ਹੈ ਇਸੇ ਤਰ੍ਹਾਂ ਹੀ ਨੇਤਰ ਦਾਨ ਵੀ ਮਹਾਨ ਦਾਨਾਂ ਵਿਚ ਗਿਣਿਆ ਜਾਂਦਾ ਹੈ। ਨੇਤਰ ਦਾਨ ਕਰਕੇ ਅਸੀਂ ਕਿਸੇ ਦੀ ਅੰਧੇਰੀ ਦੁਨੀਆਂ ਨੂੰ ਰੌਸ਼ਨ ਕਰ ਸਕਦੇ ਹਾਂ। ਸਾਡੀਆਂ ਦਾਨ ਕੀਤੀਆਂ ਅੱਖਾਂ ਨਾਲ ਜਦੋਂ ਕੋਈ ਇਸ ਦੁਨੀਆਂ ਨੂੰ ਵੇਖਦਾ ਹੈ ਤਾਂ ਇਸ ਦੁਨੀਆਂ ਨੂੰ ਅਸੀਂ ਖ਼ੁਦ ਹੀ ਵੇਖ ਰਹੇ ਹੁੰਦੇ ਹਾਂ। ਅੱਖਾਂ ਦਾਨ ਅਸੀਂ ਆਪਣੇ ਅੰਤਕਾਲ ਸਮੇਂ ਤੇ ਜਾਂ ਪਹਿਲਾਂ ਕਿਸੇ ਵੀ ਸਮੇਂ ਤੇ ਕਰ ਸਕਦੇ ਹਾਂ ਇਸ ਤੋਂ ਪਹਿਲਾਂ ਮਹਿਕਮਾ ਦੀ ਕੁਝ ਵਿਭਾਗੀ ਕਾਰਵਾਈ ਪੂਰੀ ਕਰਨੀ ਪੈਂਦੀ ਹੈ। ਡਾ ਓਹਰੀ ਨੇ ਕਿਹਾ ਕਿ ਸਿਹਤ ਸੰਸਥਾ ਕਾਲਾ ਬੱਕਰਾ ਕੋਲ ਅੱਖਾਂ ਦੇ ਮਾਹਿਰ ਸ੍ਰੀ ਰਾਜਨ ਕੁਮਾਰ ਅਪਥਾਲਮਿਕ ਅਫਸਰ ਉਪਲਭਦ ਹਨ । ਛੁੱਟੀ ਤੋਂ ਇਲਾਵਾ ਕਿਸੇ ਸਮੇਂ ਵੀ ਅੱਖਾਂ ਦੇ ਮਰੀਜ਼ਾਂ ਚੈਕ ਅਪ ਲਈ ਆ ਸਕਦੇ ਹਨ