Saturday, 26 April 2025
Health
ਵà©à¨²à¨¡ ਮਲੇਰੀਆ ਦਿਵਸ ਮੌਕੇ ਕਰਮਚਾਰੀਆਂ ਨੂੰ ਦਿੱਤੀਆਂ ਗਾਈਡਲਾਈਨਜ਼
ਕਾਲਾ ਬੱਕਰਾ 25/4/2025 ਰਾਜ ਸਰਕਾਰ ਦੇ ਹੁਕਮਾਂ ਅਤੇ ਸਿਵਲ ਸਰਜਨ ਜਲੰਧਰ ਡਾਕਟਰ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਕੇਂਦਰ ਕਾਲਾ ਬੱਕਰਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ਕਰਮਚਾਰੀਆਂ ਦੀ ਮੀਟਿੰਗ ਵਿੱਚ ਸਿਹਤ ਕੇਂਦਰ ਕਾਲਾ ਬੱਕਰਾ ਪ੍ਰਮੁੱਖ ਡਾਕਟਰ ਰਿਚਰਡ ਓਹਰੀ ਜੀ ਨੇ ਕਰਮਚਾਰੀਆਂ ਨੂੰ ਮਲੇਰੀਆ ਦੀ ਜਾਣਕਾਰੀ ਤੋਂ ਜਾਗਰੂਕ ਕਰਦਿਆਂ ਕਿਹਾ ਕਿ ਮਲੇਰੀਆ ਦਿਵਸ ਮਨਾਉਣ ਦਾ ਮੰਤਵ ਲੋਕਾਂ ਨੂੰ ਵੱਧ ਤੋਂ ਵੱਧ ਮਲੇਰੀਆ ਤੋਂ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਇੱਕ ਜਾਨਲੇਵਾ ਰੋਗ ਹੈ ਪਰ ਇਸ ਦਾ ਇਲਾਜ ਹੈ, ਜੇ ਬੁਖਾਰ ਹੋਣ ਤੇ ਦੀਵਾਈ ਖਾਣ ਤੋਂ ਪਹਿਲਾਂ ਆਪਣੇ ਖੂਨ ਦੀ ਮਲੇਰੀਆ ਲਈ ਲੈਬਾਰਟਰੀ ਜਾਂਚ ਕਰਵਾ ਲਈ ਜਾਵੇ ਤਾਂ ਮਰੀਜ਼ ਨੂੰ ਬੁਖਾਰ ਨਾਲ ਹੋਣ ਵਾਲੀਆਂ ਹੋਰ ਸਰੀਰਕ ਦਿੱਕਤਾਂ ਤੋਂ ਬਚਾਇਆ ਜਾ ਸਕਦਾ ਹੈ। ਡਾਕਟਰ ਓਹਰੀ ਜੀ ਨੇ ਮੀਡੀਆ ਰਾਹੀਂ ਬਲਾਕ ਭੋਗਪੁਰ ਵਾਸੀਆਂ ਨੂੰ ਜਾਣਕਾਰੀ ਦਿੱਤੀ ਕਿ ਮਲੇਰੀਆ ਦੀ ਲੈਬਾਰਟਰੀ ਜਾਂਚ ਤੇ ਇਲਾਜ ਸਿਹਤ ਕੇਂਦਰ ਕਾਲਾ ਬੱਕਰਾ ਵਿਖੇ ਮੁਫ਼ਤ ਕੀਤਾ ਜਾਂਦਾ ਹੈ।