ePaper Reading mode

Rzana Punjab ePaper

Tuesday, 12 November 2024

ਪ੍ਰਾਇਮਰੀ ਸਿਹਤ ਕੇਂਦਰ ਅਧੀਨ ਹੈਲਥ ਸੈਂਟਰਾਂ ਚ ਵਰਲਡ ਨਿਊਮੋਨੀਆ ਦਿਵਸ ਮਨਾਇਆ ਗਿਆ

ਪ੍ਰਾਇਮਰੀ ਸਿਹਤ ਕੇਂਦਰ ਅਧੀਨ ਹੈਲਥ ਸੈਂਟਰਾਂ ਚ ਵਰਲਡ ਨਿਊਮੋਨੀਆ ਦਿਵਸ ਮਨਾਇਆ ਗਿਆ

(ਰਾਜੂ ਸੇਠ ) ਕਾਲਾ ਬੱਕਰਾ 12/1124 ਪੰਜਾਬ ਸਰਕਾਰ ਸਿਹਤ ਮਹਿਕਮੇ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਡਾਕਟਰ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਰਾਹੀਂ ਪ੍ਰਾਇਮਰੀ ਸਿਹਤ ਕੇਂਦਰ ਕਾਲਾ ਬੱਕਰਾ ਅਤੇ ਅਧੀਨ ਹੈਲਥ ਵੈਲਨੈਸ ਸੈਂਟਰਾਂ ਤੇ ਤਾਇਨਾਤ ਸਿਹਤ ਕਰਮਚਾਰੀਆਂ ਨੇ ਆਪਣੇ ਆਪਣੇ ਏਰੀਏ ਵਿੱਚ ਕੈਂਪ ਲਗਾ ਕੇ ਮਾਵਾਂ ਅਤੇ ਆਮ ਲੋਕਾਂ ਨੂੰ ਨਮੂਨੀਆ ਬੀਮਾਰੀ ਬਾਰੇ ਜਾਗਰੂਕ ਕੀਤਾ।ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ ਰਿਚਰਡ ਓਹਰੀ ਜੀ ਨੇ ਦੱਸਿਆ ਕਿ ਨਮੂਨੀਆ ਗੰਭੀਰ ਸਾਹ ਦੀ ਲਾਗ ਹੈ,ਜਦੋਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ।

ਇਹ ਬੈਕਟੀਰੀਆ,ਉੱਲੀ ਜਾਂ ਵਾਇਰਸ ਕਾਰਨ ਹੁੰਦਾ ਹੈ ਜਿਸ ਕਾਰਨ ਫੇਫੜਿਆਂ ਵਿੱਚ ਸੋਜ ਹੋ ਜਾਂਦੀ ਹੈ ਅਤੇ ਫੇਫੜਿਆਂ ਵਿੱਚ ਪਾਣੀ ਭਰ ਜਾਂਦਾ ਹੈ।ਜਿਸ ਕਾਰਨ ਤੇਜ਼ ਬੁਖ਼ਾਰ, ਬਹੁਤ ਖਾਂਸੀ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ।ਇਹ ਬੀਮਾਰੀ ਨਵਜਾਤ ਬੱਚੇ ਤੋਂ ਲੈ ਕੇ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ।ਇਸ ਦੇ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ ਕਿ ਜ਼ਿਆਦਾ ਧੂੰਏਂ ਧੂੜ ਮਿੱਟੀ ਵਾਲਾ ਮੌਸਮ,ਬਹੁਤ ਜ਼ਿਆਦਾ ਠੰਢ ਵਿੱਚ ਸਾਹ ਲੈਣਾ ਅਤੇ ਕਈ ਵਾਰੀ ਘਟੀਆ ਖੁਰਾਕ ਦਾ ਸੇਵਨ ਕਰਨਾ।ਜੇਕਰ ਜ਼ਿਆਦਾ ਬੁਖਾਰ ਹੋ ਰਿਹਾ ਹੈ,ਜ਼ਿਆਦਾ ਖਾਂਸੀ ਹੋ ਰਹੀ ਹੈ ਤਾਂ ਜਲਦੀ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

World Pneumonia Day was celebrated in health centers under Primary Health Center