Skip to content

ਜਲੰਧਰ ਇਮਪਰੋਵਮੇੰਟ ਟ੍ਰਸ੍ਟ ਚ ਰਜਿਸਟਰੀ ਕਈ ਕਈ ਮਹੀਨੇ ਨਾ ਹੋਣ ਕਰਕੇ ਪਲਾਟ ਹੋਲਡਰਾਂ ਵਿਚ ਭਾਰੀ ਨਿਰਾਸ਼ਾ

ਜਲੰਧਰ ਇਮਪਰੋਵਮੇੰਟ ਟ੍ਰਸ੍ਟ ਚ ਰਜਿਸਟਰੀ ਕਈ ਕਈ ਮਹੀਨੇ ਨਾ ਹੋਣ ਕਰਕੇ ਪਲਾਟ ਹੋਲਡਰਾਂ ਵਿਚ ਭਾਰੀ ਨਿਰਾਸ਼ਾ
Share Facebook X WhatsApp Telegram Email
View in ePaper

ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣੀ ਨੂੰ ਤਕਰੀਬਨ ਢਾਈ ਸਾਲ ਹੋਣ ਵਾਲੇ ਹਨ ਪਰ ਜਲੰਧਰ ਇਮਪਰੋਵਮੇੰਟ ਟ੍ਰਸ੍ਟ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੀ ਹੋਇਆ ਹੈ.ਇਥੇ ਰੋਜ਼ ਨਵੇਂ ਤੋਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ,ਜਦੋਂ ਕੋਈ ਪਲਾਟ ਹੋਲ੍ਡਰ ਆਪਣੇ ਪਲਾਟ ਦੀ ਰਜਿਸਟਰੀ ਕਰਾਉਣ ਲਈ ਇਸ ਦਫਤਰ ਵਿਚ ਆਉਂਦਾ ਹੈ ਤਾਂ ਉਸਨੂੰ ਰਜਿਸਟਰੀ ਕਰਾਉਣ ਲਈ ਕਈ ਕਈ ਮਹੀਨੇ ਧੱਕੇ ਖਾਣੇ ਪੈਂਦੇ ਹਨ.ਕਦੀ ਤਾਂ ਪਲਾਟ ਹੋਲ੍ਡਰ ਦੀ ਫਾਈਲ ਹੀ ਗੁੰਮ ਕਰ ਦਿੱਤੀ ਜਾਂਦੀ ਹੈ ਅਤੇ ਕਦੀ ਕਈ ਕਈ ਮਹੀਨੇ ਫਾਈਲ ਨੂੰ ਸਬੰਧਿਤ ਕਲਰਕ ਰਿਸ਼ਵਤ ਲੈਣ ਦੀ ਖਾਤਿਰ ਫਾਈਲ ਨੂੰ ਹੱਥ ਨਹੀਂ ਲਾਉਂਦਾ,ਜਿਸਦਾ ਖਮਿਆਜ਼ਾ ਪਲਾਟ ਹੋਲਡਰ ਨੂੰ ਭੁਗਤਣਾ ਪੈਂਦਾ ਹੈ.

ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਨੇ ਰਿਸ਼ਵਤਖੋਰੀ ਨੂੰ ਠੱਲ ਪਾਉਣ ਲਈ ਸਖਤ ਕਦਮ ਚੁੱਕੇ ਹੋਏ ਹਨ ਪਰ ਲੱਗਦਾ ਇਹਨਾਂ ਕਰਮਚਾਰੀਆਂ ਨੂੰ ਕਿਸੇ ਦਾ ਡਰ ਨਹੀਂ ਹੈ.ਇੱਕ ਚਪੜਾਸੀ ਤੋਂ ਕਲਰਕ ਬਣਿਆ 'ਆਰ 'ਨਾਮਕ ਦਾ ਕਲਰਕ ਜਿਸਨੂੰ ਕੰਮ ਦਾ ਕੋਈ ਤਜਰਬਾ ਨਹੀਂ ਹੈ ਉਸਨੂੰ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਹੋਈ ਹੈ,ਜਿਸਨੂੰ ਅੱਜ ਤੱਕ ਨਾ ਉਸਾਰੀ ਫੀਸ ਅਤੇ ਇਨਹਾਸਮੇਂਟ ਦੀ ਕੇਲਕੁਲੇਸ਼ਨ ਵੀ ਨਹੀਂ ਕਰਨੀ ਆਉਂਦੀ।ਇਸ ਕਰਮਚਾਰੀ ਤੇ ਰਿਸ਼ਵਤ ਦੇ ਆਰੋਪ ਲੱਗ ਰਹੇ ਹਨ ਪਰ ਇਸਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ.

ਇਹ ਮਾਮਲਾ ਚੇਅਰਮੈਨ ਇਮਪਰੋਵਮੇੰਟ ਟਰੱਸਟ ਦੇ ਸਾਹਮਣੇ ਵੀ ਲਿਆਂਦਾ ਗਿਆ ਪਰ ਇਸਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ.ਪਲਾਟ ਹੋਲਡਰਾਂ ਦਾ ਕਹਿਣਾ ਹੈ ਕੇ ਲੋਕਾਂ ਦੇ ਬੇਸ਼ਕੀਮਤੀ ਪਲਾਟਾਂ ਦੀਆਂ ਫਾਈਲਾਂ ਨੂੰ ਇਹ ਭ੍ਰਿਸ਼ਟ ਕਰਮਚਾਰੀ ਕੁਛ ਵੀ ਕਰ ਸਕਦਾ ਹੈ.ਭਰੋਸੇਯੋਗ ਸੂਤਰਾਂ ਪਤਾ ਚੱਲਿਆ ਹੈ ਕੇ ਜੋ ਇਸ ਸੀਟ ਦੇ ਲਾਇਕ ਹਨ ਉਹਨਾਂ ਨੂੰ ਪਬਲਿਕ ਡੀਲਿੰਗ ਹੀ ਨਹੀਂ ਦਿੱਤੀ ਗਈ.ਇਸ ਤੋਂ ਸਾਫ ਜ਼ਾਹਿਰ ਹੈ ਕੇ ਇਹ ਕਰਮਚਾਰੀ ਸਰਕਾਰ ਦੇ ਖਜਾਨੇ ਨੂੰ ਬਹੁਤ ਵੱਡਾ ਨੁਕਸਾਨ ਕਰ ਰਿਹਾ ਹੈ.

Due to the lack of registration in Jalandhar Improvement Trust for several months there is a lot of disappointment among the plot holders