ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਗਏ ਐਮ.ਏ ਸੰਸਕ੍ਰਿਤ ਸਮੈਸਟਰ-1 ਦੇ ਨਤੀਜਿਆਂ ਵਿੱਚ ਪੋਸਟ ਗ੍ਰੈਜੂਏਟ ਸੰਸਕ੍ਰਿਤ ਵਿਭਾਗ, ਡੀਏਵੀ ਕਾਲਜ, ਜਲੰਧਰ ਦੇ ਵਿਦਿਆਰਥੀਆਂ ਨੇ ਦਬਦਬਾ ਬਣਾਉਂਦੇ ਹੋਏ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥਣ ਰੀਤੂ ਸਿੰਗਲਾ 8.60 ਦੇ ਐਸਜੀਪੀਏ ਨਾਲ ਪਹਿਲੇ, ਨੈਨਸੀ ਅਤੇ ਆਰਤੀ 8.20 ਦੇ ਸਕੋਰ ਨਾਲ ਦੂਜੇ, ਦੇਵਦੱਤ, ਸੋਨਾਲੀ ਅਤੇ ਦਰਸ਼ਨਾ 7.80 ਦੇ ਸਕੋਰ ਨਾਲ ਤੀਜੇ ਸਥਾਨ 'ਤੇ ਰਹੀਆਂ।
[metaslider id="667"]ਪਿ੍ੰਸੀਪਲ ਡਾ: ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਸਖ਼ਤ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਇਸ ਪ੍ਰਾਪਤੀ ਲਈ ਸੰਸਕ੍ਰਿਤ ਵਿਭਾਗ ਦੇ ਪ੍ਰੋਫੈਸਰਾਂ ਨੂੰ ਵੀ ਵਧਾਈ ਦਿੱਤੀ।