ਪਿਛਲੇ ਕਈ ਦਿਨਾਂ ਤੋਂ ਨਗਰ ਸੁਧਾਰ ਟ੍ਰਸ੍ਟ ਜਲੰਧਰ ਦੇ ਚੇਅਰਮੈਨ ਸ਼੍ਰੀ ਜਗਤਾਰ ਸਿੰਘ ਸੰਘੇੜਾ ਅਤੇ ਦਫਤਰ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਹੋਏ ਮਾੜੇ ਰਵਈਏ ਨੂੰ ਲੈ ਕੇ ਅੱਜ ਦਫਤਰ ਦੇ ਬਾਹਰ 2 ਘੰਟੇ ਲਈ ਕਲਮ ਛੋੜ ਹੜਤਾਲ ਤੇ ਬੈਠ ਗਏ ਅਤੇ ਚੇਅਰਮੈਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ.
ਜਿਕਰਯੋਗ ਹੈ ਕੇ ਚੇਅਰਮੈਨ ਦੀ ਸ਼ਕਾਇਤ ਤੇ ਮਿਤੀ 20/07/2024 ਨੂੰ ਟ੍ਰਸ੍ਟ ਦੇ ਹੀ ਅਧਿਕਾਰੀ ਅਤੇ ਕਰਮਚਾਰੀਆਂ ਵਿਰੁੱਧ ਐੱਫ.ਆਈ.ਆਰ.ਕੀਤੀ ਗਈ ਸੀ ਜਿਸਦੇ ਚਲਦੇ ਪੂਰੇ ਪੰਜਾਬ ਵਿੱਚ 17 ਸਤੰਬਰ ਤੋਂ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਗਿਆ ਅਤੇ ਪੂਰੇ ਦਫਤਰ ਦਾ ਕੰਮਕਾਜ਼ ਠੱਪ ਕਰ ਦਿੱਤਾ ਗਿਆ .
[metaslider id="1030"]ਜਲੰਧਰ ਦੇ ਈਓ ਸ਼੍ਰੀ ਜਤਿੰਦਰ ਸਿੰਘ ਨਾਲ "ਰੋਜ਼ਾਨਾ ਪੰਜਾਬ" ਦੇ ਸੰਪਾਦਕ ਵਲੋਂ ਇਸ ਘਟਨਾ ਦਾ ਪੂਰਾ ਵੇਰਵਾ ਲਿਆ ਗਯਾ ਅਤੇ ਓਹਨਾ ਦਾ ਕਹਿਣਾ ਹੈ ਕੇ ਰੋਜ਼ਾਨਾ 2 ਘੰਟੇ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਆਪਣੀਆਂ ਮੰਗਾ ਨੂੰ ਪੂਰਾ ਕਰਾਉਣ ਲਈ ਪੂਰੇ ਪੰਜਾਬ ਵਿੱਚ ਯੂਨੀਅਨ ਦੁਆਰਾ ਧਰਨੇ ਪ੍ਰਦਸ਼ਨ ਕੀਤੇ ਜਾਣਗੇ।ਉਹਨਾਂ ਕਿਹਾ ਕੇ ਅੱਜ ਸਿਰਫ ਦੋ ਘੰਟੇ ਲਈ ਧਰਨਾ ਹੈ ਕੱਲ ਤੋਂ ਯੂਨੀਅਨ ਵਲੋਂ ਜੋ ਰਣਨੀਤੀ ਬਣਾਈ ਜਾਵੇਗੀ ਉਸਦੇ ਅਨੁਸਾਰ ਹੀ ਅੱਗੇ ਕਦਮ ਚੁੱਕੇ ਜਾਣਗੇ।
[metaslider id="1008"]ਇਸ ਮੌਕੇ ਜਲੰਧਰ ਦੇ ਈਓ ਸ਼੍ਰੀ ਜਤਿੰਦਰ ਸਿੰਘ,ਸੁਪਰਡੈਂਟ ਸ਼੍ਰੀਮਤੀ ਨਰਿੰਦਰ ਕੌਰ,ਅਨਿਲ ਕੁਮਾਰ(ਜੂਨੀਅਰ ਅਸਿਸਟੈਂਟ ),ਪਰਵੀਨ ਕੁਮਾਰ (ਕਲਰਕ),ਪਵਨ (ਕਲਰਕ ),ਰਾਕੇਸ਼ ਕੁਮਾਰ (ਕਲਰਕ ),ਕਪਿਲ ਸਿਆਲ (ਕਲਰਕ) ਵਿਸ਼ਾਲ ਸ਼ਰਮਾ (ਕਲਰਕ ),ਦਿਨੇਸ਼ (ਕਲਰਕ ),ਜਤਿੰਦਰ (ਦਫ਼ਤਾਰੀ ),ਰਵਿੰਦਰ (ਦਫ਼ਤਾਰੀ)ਮਜੂਦ ਸਨ.
[metaslider id="1021"]ਮਿਉਂਸਿਪਲ ਕਾਰਪੋਰੇਸ਼ਨ ਜਲੰਧਰ ਦੇ ਬੰਟੂ ਸੱਭਰਵਾਲ,ਰਿੱਮਪੀ ਕਲਿਆਣ,ਅਰੁਣ ਕਲਿਆਣ ਅਤੇ ਰਾਜੇਸ਼ ਸੋਂਧੀ ਨੇ ਧਰਨੇ ਤੇ ਆ ਕੇ ਸਟਾਫ ਦੇ ਹੱਕ ਵਿੱਚ ਉਤਰੇ ਅਤੇ ਉਹਨਾਂ ਦਾ ਸਾਥ ਦੇਣ ਦਾ ਵਾਇਦਾ ਕੀਤਾ।
[metaslider id="1034"] ਚੇਅਰਮੈਨ ਸ਼੍ਰੀ ਜਗਤਾਰ ਸਿੰਘ ਸੰਘੇੜਾ ਵਲੋਂ ਇੱਕ ਬਿਆਨ ਸਾਹਮਣੇ ਆ ਰਿਹਾ ਹੈ ਕੇ "ਇਹ ਤਾਂ ਸਿਰਫ ਟ੍ਰੇਲਰ ਹੈ ਫਿਲਮ ਤਾਂ ਅਜੇ ਬਾਕੀ ਹੈ",ਇਸ ਤੋਂ ਸਾਫ ਪਤਾ ਲੱਗਦਾ ਹੈ ਕੇ ਆਉਣ ਵਾਲੇ ਸਮੇਂ ਵਿਚ ਹੋਰ ਕਈ ਕੁਝ ਦੇਖਣ ਨੂੰ ਮਿਲੇਗਾ। [metaslider id="1012"] The entire staff including the EO of the Nagar Reform Trust Jalandhar is on strike