Skip to content

ਹਰਜਿੰਦਰ ਸਿੰਘ ਰਾਜਾ ਸਰਬਸੰਪ੍ਤੀ ਨਾਲ ਬਣੇ ਪਿੰਡ ਦਿਆਲਪੁਰ ਦੇ ਸਰਪੰਚ

ਹਰਜਿੰਦਰ ਸਿੰਘ ਰਾਜਾ ਸਰਬਸੰਪ੍ਤੀ ਨਾਲ ਬਣੇ ਪਿੰਡ ਦਿਆਲਪੁਰ ਦੇ ਸਰਪੰਚ
Share Facebook X WhatsApp Telegram Email
View in ePaper

(ਰਾਜੂ ਸੇਠ )ਪੰਚਾਇਤੀ ਚੋਣਾਂ ਹੋਣ ਤੋਂ ਪਹਿਲਾਂ ਹੀ ਜਲੰਧਰ ਦੇ ਅਧੀਨ ਪੈਂਦੇ ਪਿੰਡ ਦਿਆਲਪੁਰ ਦੇ ਹਰਜਿੰਦਰ ਸਿੰਘ 'ਰਾਜਾ' ਨੂੰ ਪਿੰਡ ਵਾਲਿਆਂ ਨੇ ਸਰਬਸੰਪ੍ਤੀ ਨਾਲ ਆਪਣਾ ਸਰਪੰਚ ਚੁਣ ਲਿਆ ਅਤੇ ਪੂਰੀ ਪੰਚਾਇਤ ਵੀ ਸਬਰਸੰਪ੍ਤੀ ਨਾਲ ਚੁਣੀ ਗਈ,ਜਿਕਰਯੋਗ ਹੈ ਕੇ ਹਰਜਿੰਦਰ ਸਿੰਘ ਰਾਜਾ ਲਗਤਾਰ ਤਿੰਨ ਬਾਰ ਪਿੰਡ ਦੇ ਸਰਪੰਚ ਚੁਣੇ ਗਏ ਹਨ.ਪਿੰਡ ਵਾਲਿਆਂ ਦਾ ਕਹਿਣਾ ਹੈ ਕੇ ਸਰਪੰਚ ਸਾਹਿਬ ਵਲੋਂ ਪਿੰਡ ਦੇ ਵਿਕਾਸ ਲਈ ਹਨੇਰੀ ਹੀ ਲਿਆ ਦਿੱਤੀ ਸੀ.ਜਿਸ ਕਰਕੇ ਪਿੰਡ ਦਾ ਹਰ ਵਿਅਕਤੀ ਓਹਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ.

ਪਿੰਡ ਦੇ ਵਿਕਾਸ ਨੂੰ ਲੈ ਕੇ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਗਈ ਹੈ.ਉਹ ਪਿੰਡ ਦੇ ਵਿਕਾਸ ਅਤੇ ਸਮਾਜਿਕ ਸਮੱਸਿਆਵਾਂ 'ਤੇ ਖਾਸ ਧਿਆਨ ਦੇ ਰਹੇ ਹਨ.ਓਹਨਾ ਵਲੋਂ ਸੜਕਾਂ,ਸਟ੍ਰੀਟ ਲਾਈਟਾਂ,ਪਾਣੀ ਅਤੇ ਹੋਰ ਕਈ ਤਰਾਂ ਦੇ ਕੰਮਾਂ ਨੂੰ ਪਹਿਲ ਦੇ ਕੇ ਇਹ ਸਾਰੇ ਕੰਮ ਕਰਵਾਏ ਅਤੇ ਪਿੰਡ ਵਾਲਿਆਂ ਦੀਆਂ ਸਮੱਸਿਆਂਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ,ਜਿਸ ਕਰਕੇ ਪਿੰਡ ਦੇ ਹਰ ਇੱਕ ਨਾਗਰਿਕ ਨੇ ਓਹਨਾ ਨੂੰ ਦਿਲੋਂ ਸਮਰਥਨ ਦੇ ਕੇ ਸ੍ਰਬਸੰਪ੍ਤੀ ਨਾਲ ਪਿੰਡ ਸਰਪੰਚ ਚੁਣਿਆ।

ਇਸ ਖੁਸ਼ੀ ਦੇ ਮੌਕੇ ਤੇ ਸਰਪੰਚ ਹਰਜਿੰਦਰ ਸਿੰਘ ਰਾਜਾ,ਸਮੂਹ ਪੰਚਾਇਤ ਮੈਂਬਰ ਅਤੇ ਪਿੰਡ ਦੇ ਨਿਵਾਸੀਆਂ ਨੇ ਗੁਰੂਦਵਾਰਾ ਸਾਹਿਬ ਹਲਟੀ ਵਾਲਾ ਵਿੱਚ ਜਾ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਸਰਬੱਤ ਦਾ ਭਲਾ ਮੰਗਿਆ।ਇਸ ਮੌਕੇ ਤੇ ਸਰਪੰਚ ਹਰਜਿੰਦਰ ਸਿੰਘ ਰਾਜਾ ਅਤੇ ਸਮੂਹ ਮੈਂਬਰ ਸਾਧਨਾ ਸੇਠ,ਕਸ਼ਮੀਰੀ ਲਾਲ,ਮਨਜੀਤ ਕੌਰ,ਅਸ਼ੋਕ ਕੁਮਾਰ ਸਹੋਤਾ,ਅਸ਼ਵਨੀ ਕੁਮਾਰ,ਸੇਵਾ ਸਿੰਘ,ਪਰਮਜੀਤ ਸਿੰਘ ਖੱਖ,ਇੰਦਰਜੀਤ ਕੌਰ ਧੁਪੜ ਨੇ ਪਿੰਡ ਵਾਲਿਆਂ ਦਾ ਧੰਨਵਾਦ ਕੀਤਾ।

Harjinder Singh Raja Sarpanch of Dayalpur village