Skip to content

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 5 ਅਕਤੂਬਰ ਤੋਂ ਪਹਿਲਾਂ ਅਸਲਾ ਜਮਾਂ ਕਰਾਉਣ ਦੇ ਹੁਕਮ

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 5 ਅਕਤੂਬਰ ਤੋਂ ਪਹਿਲਾਂ ਅਸਲਾ ਜਮਾਂ ਕਰਾਉਣ ਦੇ ਹੁਕਮ
Share Facebook X WhatsApp Telegram Email
View in ePaper

(ਰਾਜੂ ਸੇਠ ) ਥਾਣਾ ਸੁਭਾਨਪੁਰ ਦੇ ਮੁਖੀ ਕੰਵਰਜੀਤ ਸਿੰਘ ਬੱਲ ਨੇ ਥਾਣੇ ਅਧੀਨ ਪੈਂਦੇ ਸਾਰੇ ਖੇਤਰ ਦੇ ਸਮੂਹ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤੇ ਦੀ ਪਾਲਣਾ ਕਰਦੇ ਹੋਏ 5 ਅਕਤੂਬਰ ਤੋਂ ਪਹਿਲਾਂ ਆਪਣਾ ਲਾਈਸੈਂਸੀ ਅਸਲਾ ਥਾਣਾ ਸੁਭਾਨਪੁਰ ਵਿਚ ਜਮ੍ਹਾ ਕਰਵਾਇਆ ਜਾਵੇ ਤਾਂ ਜੋ ਆਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਜਮ੍ਹਾ ਕੀਤਾ ਹੋਇਆ ਅਸਲਾ ਚੋਣਾਂ ਤੋਂ ਬਾਅਦ ਵਾਪਸ ਕਰ ਦਿੱਤਾ ਜਾਵੇਗਾ। ਇਸ ਲਈ ਜਲਦ ਤੋਂ ਜਲਦ ਆਪਣਾ ਅਸਲਾ ਜਮ੍ਹਾ ਕਰਵਾਇਆ ਜਾਵੇ ਤਾਂ ਜੋ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੋਕੇ ਥਾਣਾ ਮੁੱਖੀ ਨੇ ਇਹ ਵੀ ਕਿਹਾ ਕਿ ਅਸਲਾ ਧਾਰਕ ਆਪਣਾ ਅਸਲਾ ਮਨਜ਼ੂਰ ਸ਼ੁਦਾ ਡੀਲਰਾਂ ਕੋਲ ਵੀ ਜਮ੍ਹਾ ਕਰਵਾ ਸਕਦੇ ਹਨ,ਪਰ ਥਾਣੇ ਇਸ ਦੀ ਇਤਲਾਹ ਜ਼ਰੂਰ ਦਿੱਤੀ ਜਾਵੇ।

ਇਸ ਮੌਕੇ ਉਨ੍ਹਾਂ ਨੇ ਇਹ ਤਾੜਨਾ ਵੀ ਕੀਤੀ ਕਿ ਅਸਲਾ ਜਮ੍ਹਾ ਨਾ ਕਰਾਉਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਲਾਈਸੈਂਸ ਰੱਦ ਕਰਨ ਦੀ ਵੀ ਸਿਫਾਰਿਸ਼ ਕੀਤੀ ਜਾਵੇਗੀ।

In view of panchayat elections orders to deposit ammunition before October 5