ਜਲੰਧਰ 15 ਨਵੰਬਰ ( ਰਾਜੂ ਸੇਠ ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟ੍ਰੀਅਲ ਏਰੀਆ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ।ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ।ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਸੇਵਾ ਗੁਰਪ੍ਰੀਤ ਸਿੰਘ ਆਹਲੂਵਾਲੀਆ ਦੇ ਪ੍ਰੀਵਾਰ ਵਲੋਂ ਕੀਤੀ ਗਈ।ਇਸ ਮੌਕੇ ਬੱਚਿਆਂ ਅਤੇ ਇਸਤਰੀ ਸਤਿਸੰਗ ਸਭਾ,ਭਾਈ ਤਰਸੇਮ ਸਿੰਘ ਹਜ਼ੂਰੀ ਰਾਗੀ ਜਥਾ ਵਲੋਂ ਸ਼ਬਦ ਗੁਰਬਾਣੀ ਦਾ ਕੀਰਤਨ ਰਾਹੀਂ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਮਨਿੰਦਰਪਾਲ ਸਿੰਘ ਗੁੰਬਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ।
[metaslider id="3758"] ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਵਲੋਂ ਦਿੱਤੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਬਹੁਤ ਉੱਚੇ ਸੁੱਚੇ ਵਿਚਾਰਾਂ,ਨਿਮਾਣਿਆਂ ਤੇ ਨਿਤਾਣਿਆ ਨੂੰ ਗਲੇ ਲਗਾਉਣ ਵਾਲੇ,ਹਰ ਧਰਮ ਦੇ ਪੈਰੋਕਾਰ ਨੂੰ ਆਪਣੇ ਧਰਮ ਵਿੱਚ ਪੁਰਾ ਹੋਣ ਦੀ ਸਿਖਿਆ ਦੇਣ ਵਾਲੇ ਅਜਿਹੇ ਯੁੱਗ ਮਹਾਂਪੁਰਸ਼ ਸਨ,ਜਿਨ੍ਹਾਂ ਨੂੰ ਦੁਸਰੇ ਧਰਮਾਂ ਦੇ ਲੋਕ ਵੀ ਇਕ ਜੁਬਾਨ ਨਾਲ ਆਪਣਾ ਰਹਿਬਰ ਕਹਿਣ ਚ ਮਾਣ ਮਹਿਸੂਸ ਕਰਦੇ ਹਨ ਅਤੇ ਗੁਰੂ ਸਾਹਿਬ ਦੇ ਵਿਚਾਰਾਂ ਅੱਗੇ ਸਿਰ ਝੁਕਾਉਂਦੇ ਹਨ।ਭੋਗ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਭਾਈ ਹਰਜੀਤ ਸਿੰਘ ਭਾਈਜਾਦਾ,ਹਰਭਜਨ ਸਿੰਘ ਸੈਣੀ ਪ੍ਰਧਾਨ,ਸੁਖਵਿੰਦਰ ਪਾਲ ਸਿੰਘ,ਜਗਜੀਤ ਸਿੰਘ ਰਾਣਾ,ਹਰਵਿੰਦਰ ਸਿੰਘ ਨਾਗੀ,ਭੁਪਿੰਦਰ ਸਿੰਘ ਬੇਦੀ,ਨਰਿੰਦਰ ਸਿੰਘ ਸੈਣੀ,ਸੋਹਣ ਸਿੰਘ ਝੀਤਾ,ਸੇਵਾ ਸਿੰਘ ਸੈਣੀ,ਕੁਲਵਿੰਦਰ ਸਿੰਘ ਸੀਏ,ਸਤਿੰਦਰ ਸਿੰਘ ਸੋਢੀ, ਗੁਰਬਖਸ਼ ਸਿੰਘ ਸੈਣੀ,ਮਹਿੰਦਰ ਸਿੰਘ ਜੁਨੇਜਾ,ਦਲਜੀਤ ਸਿੰਘ ਵਾਲੀਆ,ਸੋਹਣ ਸਿੰਘ ਮਠਾੜੂ, ਗੁਰਦੇਵ ਸਿੰਘ ਕਲਸੀ,ਗੁਰਮੇਲ ਸਿੰਘ ਸੈਣੀ,ਜਸਵੀਰ ਸਿੰਘ ਮਨਚੰਦਾ ਆਦਿ ਹਾਜ਼ਰ ਸਨ। Religious festival in Gurdwara Sri Guru Singh Sabha on the occasion of Prakash Purab of Sri Guru Nanak Dev Ji