(ਰਾਜੂ ਸੇਠ) ਕਾਲਾ ਬੱਕਰਾ 13/12/2024 ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਟੀ ਬੀ ਹਾਰੇਗਾ,ਦੇਸ਼ ਜਿੱਤੇਗਾ ਰਾਹੀਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੀ ਅਗਵਾਈ ਵਿੱਚ ਇਮਪੈਕਟ ਇੰਡੀਆ ਪ੍ਰੋਜੈਕਟ ਅਲਰਟ ਇੰਡੀਆ ਟੀਮ ਵੱਲੋਂ ਹਸਪਤਾਲ ਕਾਲਾ ਬੱਕਰਾ ਵਿਖੇ ਟੀ ਬੀ ਚੈਂਪੀਅਨਜ਼ ਦੀ ਟ੍ਰੇਨਿੰਗ ਕਰਵਾਈ ਗਈ.
ਜਿਸ ਵਿੱਚ ਡਾ ਵਿਪਨ ਕੁਮਾਰ ਮੈਡੀਕਲ ਅਫ਼ਸਰ ਹਸਪਤਾਲ ਕਾਲਾ ਬੱਕਰਾ ਨੇ ਨਿਯੁਕਤ ਕੀਤੇ ਟੀ ਬੀ ਚੈਂਪੀਅਨਜ਼ ਨੂੰ ਟੀ ਬੀ ਦੀ ਬੀਮਾਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਮੀਡੀਆ ਨਾਲ ਗੱਲਬਾਤ ਕਰਦਿਆਂ ਡਾ.ਰਿਚਰਡ ਓਹਰੀ ਜੀ ਨੇ ਕਿਹਾ ਕਿ ਟੀ ਬੀ ਚੈਂਪੀਅਨਜ਼ ਨਿਯੁਕਤ ਕਰਨ ਨਾਲ ਟੀ ਬੀ ਦੇ ਮਰੀਜ਼ਾਂ ਨੂੰ ਇਲਾਜ ਕਰਵਾਉਣ ਵਿੱਚ ਹੋਰ ਭਰੋਸਾ ਵਧੇਗਾ ਜਿਸ ਨਾਲ ਟੀ ਬੀ ਮਰੀਜ਼ਾਂ ਦੀ ਗਿਣਤੀ ਘਟੇਗੀ ਅਤੇ ਟੀ ਬੀ ਦੀ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਵਿੱਚ ਮੱਦਦ ਮਿਲੇਗੀ।ਜਿਸ ਨਾਲ ਟੀ ਬੀ ਨਾਲ ਹੋਣ ਵਾਲੀਆਂ ਅਣ ਆਈਆਂ ਮੌਤਾਂ ਨੂੰ ਰੋਕਿਆ ਜਾਵੇਗਾ।
ਸ੍ਰੀ ਸੰਜੇ ਕੁਮਾਰ ਜੀ ਡਿਸਟਰਿਕਟ ਲੀਡ ਇਮਪੈਕਟ ਟੀ ਬੀ ਅਲਰਟ ਇੰਚਾਰਜ ਨੇ ਟੀ ਬੀ ਚੈਪੀਅਨਜ਼ ਨੂੰ ਟ੍ਰੇਨਿੰਗ ਦੌਰਾਨ ਇਨਸੈਂਟਿਵ,ਰਿਪੋਰਟਿੰਗ ਅਤੇ ਟੀ ਬੀ ਦੇ ਮਰੀਜ਼ਾਂ ਨਾਲ ਕਿਵੇਂ ਸੰਪਰਕ ਕਰਨਾ ਹੈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਟ੍ਰੇਨਿੰਗ ਦੌਰਾਨ ਸ੍ਰੀ ਮਤੀ ਆਰੁਨਾ ਜੀ ਸੀਨੀਅਰ ਟੀ ਬੀ ਟ੍ਰੀਟਮੈਂਟ ਸੁਪਰਵਾਈਜ਼ਰ ਅਤੇ ਸ੍ਰੀ ਅਮਰਜੀਤ ਸਿੰਘ ਸੀਨੀਅਰ ਟੀ ਬੀ ਲੈਬ ਸੁਪਰਵਾਈਜ਼ਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
Training of TB Champions was conducted at Hospital Kala Bakra under the leadership of Jalandhar Civil Surgeon