ਕਾਲਾ ਬੱਕਰਾ- 4/1/2025 ਪੰਜਾਬ ਸਰਕਾਰ ਦੇ ਹੁਕਮਾਂ ਰਾਹੀਂ ਅਤੇ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਰਿਚਰਡ ਓਹਰੀ ਜੀ ਨੇ ਸਕੈਨਿੰਗ ਸੈਂਟਰਾਂ ਦੀ ਚੈਕਿੰਗ ਲਈ ਟੀਮ ਦਾ ਗਠਨ ਕੀਤਾ ਜਿਸ ਦੀ ਅਗਵਾਈ ਡਾ ਅਮਨਦੀਪ ਚੌਪੜਾ ਮੈਡੀਕਲ ਅਫਸਰ ਜੀ ਨੇ ਕੀਤੀ। ਡਾ ਓਹਰੀ ਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਸਪਤਾਲ ਕਾਲਾ ਬੱਕਰਾ ਦੇ ਏਰੀਏ ਵਿੱਚ ਭਰੂਣ ਹੱਤਿਆਂ ਨਹੀਂ ਹੋਣ ਦਿੱਤੀ ਜਾਵੇਗੀ।
ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਰੇਸ਼ੋ ਦਾ ਗ੍ਰਾਫ ਬਹੁਤ ਹੇਠਾਂ ਚਲ ਰਿਹਾ ਹੈ। ਲੜਕੀਆਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਨੇ ਸਕੈਨਿੰਗ ਸੈਂਟਰ ਚਲਾ ਰਹੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਸੈਕਸ ਡੀਟਰਮੀਨੇਸ਼ਨ ਬਿਲਕੁਲ ਨਾ ਕੀਤੀ ਜਾਵੇ। ਅਗਰ ਕੋਈ ਅਜਿਹਾ ਕੇਸ ਸਾਹਮਣੇ ਆਉਂਦਾ ਹੈ ਤਾਂ ਸਰਕਾਰ ਰਾਹੀਂ ਮਿਲੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਬੱਚੀ ਬਚਾਓ ਹਰ ਇੱਕ ਡਾਕਟਰ ਦਾ ਫਰਜ਼ ਬਣਦਾ ਹੈ।