ਪà©à¨°à¨§à¨¾à¨¨ ਮੰਤਰੀ ਸà©à¨°à©±à¨–ਿਅਤ ਮਾਤਰਤਵ ਯੋਜਨਾ ਅਧੀਨ ਕਾਲਾ ਬੱਕਰਾ ਵਿੱਚ ਗਰà¨à¨µà¨¤à©€ ਮਾਵਾਂ ਦਾ ਚੈੱਕਅਪ ਕੈਂਪ |
Latest News Alerts
Choose News Alerts
ਕਾਲਾ ਬੱਕਰਾ 9/1/2025 ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਯੋਜਨਾ ਤਹਿਤ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਰਾਹੀਂ ਹਸਪਤਾਲ ਕਾਲਾ ਬੱਕਰਾ ਵਿਖੇ ਕੈਂਪ ਲਗਾ ਕੇ ਗਰਭਵਤੀ ਮਾਵਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਜਿਸ ਵਿਚ ਉਨ੍ਹਾਂ ਦੇ ਸਾਰੇ ਟੈਸਟ ਆਦਿ ਫਰੀ ਕੀਤੇ ਗਏ , ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ। ਸੀਨੀਅਰ ਮੈਡੀਕਲ ਅਫ਼ਸਰ ਡਾ ਰਿਚਰਡ ਓਹਰੀ ਜੀ ਸੀਨੀਅਰ ਮੈਡੀਕਲ ਅਫ਼ਸਰ ਹਸਪਤਾਲ ਕਾਲਾ ਬੱਕਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਰਭਵਤੀ ਮਾਵਾਂ ਦੀ ਚੰਗੀ ਸਿਹਤ ਜਨਮ ਲੈਣ ਵਾਲੇ ਬੱਚਿਆਂ ਲਈ ਬਹੁਤ ਜ਼ਰੂਰੀ ਹੈ ।
ਡਾ ਓਹਰੀ ਜੀ ਨੇ ਗਰਭਵਤੀ ਮਾਵਾਂ ਦੀ ਚੈਕ ਅਪ ਕਰ ਰਹੇ ਡਾਕਟਰ ਸਾਹਿਬਾਨ ਨੂੰ ਕਿਹਾ ਕਿ ਉਹ ਗਰਭਵਤੀ ਮਾਵਾਂ ਨੂੰ ਸਾਫ਼ ਸਫ਼ਾਈ, ਸਿਹਤ। ਸੰਭਾਲ, ਟੀਕਾਕਰਨ ਤੇ ਅੱਛੀ ਖੁਰਾਕ ਲੈਣ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦੇਣ ਤੇ ਜ਼ੋਰ ਦਿੱਤਾ ਤਾਂ ਕਿ ਕੋਈ ਵੀ ਗਰਭਵਤੀ ਔਰਤ ਕਮਜ਼ੋਰ ਨਾ ਪਾਈ ਜਾਵੇ ਤਾਂ ਕਿ ਸਿਹਤਮੰਦ ਬੱਚੇ ਪੈਦਾ ਹੋ ਸਕਣ ਜਿਸ ਨਾਲ ਮਾਵਾਂ ਤੇ ਬੱਚਿਆਂ ਦੀ ਮੌਤ ਦਰ ਨੂੰ ਰੋਕਿਆ ਜਾਵੇ। ਉਨ੍ਹਾਂ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਹਰ ਜਨੇਪਾ ਹਸਪਤਾਲਾਂ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿੱਚ ਮੁਫ਼ਤ ਜਨੇਪੇ ਦੀ ਸੁਵਿਧਾ ਹੈ। ਜਨੇਪੇ ਉਪਰੰਤ ਮਾਂ ਨੂੰ ਖੁਰਾਕ ਲੈਣ ਲਈ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ।