Skip to content

ਕਾਲਾ ਬੱਕਰਾ 23/1/2025 ਭਾਰਤ ਸਰਕਾਰ ਦਾ ਸੁਪਨਾ ਟੀ ਬੀ ਮੁਕਤ ਭਾਰਤ ਤਹਿਤ ਵਿਸ਼ਾਲ ਕੈਂਪ ਦਾ ਆਯੋਜਨ

TB Mukt Bharat: Free Screening Camp Organized in Kala Bakra
TB Mukt Bharat: Free Screening Camp Organized in Kala Bakra
Share Facebook X WhatsApp Telegram Email
View in ePaper

ਕਾਲਾ ਬੱਕਰਾ 23/1/2025 ਭਾਰਤ ਸਰਕਾਰ ਦਾ ਸੁਪਨਾ ਟੀ ਬੀ ਮੁਕਤ ਭਾਰਤ ਤਹਿਤ ਸੂਬਾ ਸਰਕਾਰ ਵੱਲੋਂ ਮਿਲੇ ਆਦੇਸ਼ਾਂ ਦੇ ਅਨੁਸਾਰ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਰਾਹੀਂ ਹੈਲਥ ਵੈਲਨੈਸ ਅਧੀਨ ਏਰੀਏ ਪਿੰਡ ਬਹਿਰਾਮ ਸ਼ਰਿਸ਼ਟਾ ਵਿਖੇ ਟੀ ਬੀ ਦੇ ਸ਼ੱਕੀ ਮਰੀਜ਼ ਲੱਭਣ ਲਈ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਿੰਡ ਬਹਿਰਾਮ ਦੀ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਯੋਗਦਾਨ ਰਿਹਾ।

ਹਸਪਤਾਲ ਕਾਲਾ ਬੱਕਰਾ ਪ੍ਰਮੁੱਖ ਸੀਨੀਅਰ ਮੈਡੀਕਲ ਅਫ਼ਸਰ ਡਾ ਰਿਚਰਡ ਓਹਰੀ ਜੀ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੀ ਬੀ ਦੀ ਬੀਮਾਰੀ ਦਾ ਮਰੀਜ਼ ਜਦੋਂ ਖੰਘਦਾ ਹੈ, ਏਧਰ ਓਧਰ ਥੁੱਕਦਾ ਹੈ ਤਾਂ ਬੀਮਾਰੀ ਦੇ ਕੀਟਾਣੂ ਧੁੱਪ ਦੇ ਸੇਕ ਨਾਲ ਹਵਾ ਵਿੱਚ ਉਡਦੇ ਹਨ। ਇਹ ਕੀਟਾਣੂ ਗਰਭਵਤੀ ਮਾਵਾਂ,ਛੋਟੇ ਬੱਚਿਆਂ, ਵੱਡੀਆਂ ਉਮਰ ਦੇ ਬਜ਼ੁਰਗਾਂ, ਸ਼ੂਗਰ ਆਦਿ ਦੇ ਮਰੀਜ਼ਾਂ ਨੂੰ ਬਹੁਤ ਜਲਦੀ ਆਪਣੇ ਹਮਲੇ ਦਾ ਸ਼ਿਕਾਰ ਬਣਾ ਲੈਂਦੇ ਹਨ।

ਜੇਕਰ ਸਮੇਂ ਸਿਰ ਟੈਸਟ ਕਰਾਕੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਮੇਂ ਤੋਂ ਪਹਿਲਾਂ ਹੀ ਮਰੀਜ਼ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਂਦੇ ਹਨ। ਪਰ ਜੇਕਰ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਸਮੇਂ ਸਿਰ ਲਭ ਕੇ ਇਲਾਜ ਸ਼ੁਰੂ ਹੋ ਜਾਵੇ ਤਾਂ ਅਣ ਆਈਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।ਟੀ ਬੀ ਦਾ ਇਲਾਜ ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿਚ ਮੁਫ਼ਤ ਕੀਤਾ ਜਾਂਦਾ ਹੈ। ਮਰੀਜ਼ ਨੂੰ ਦਵਾਈ ਖਾਣ ਦੌਰਾਨ ਸਰਕਾਰ ਵੱਲੋਂ ਮਿਲ ਰਹੀ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ।