Skip to content

ਹਮੀਰਾ ਬਿਜਲੀ ਮਹਿਕਮੇ ਦੀ ਲਾਪਰਵਾਹੀ ਕਾਰਨ ਗਈ ਬੇਜੁਬਾਨ ਪਸ਼ੂ ਦੀ ਜਾਨ

ਹਮੀਰਾ ਬਿਜਲੀ ਮਹਿਕਮੇ ਦੀ ਲਾਪਰਵਾਹੀ ਕਾਰਨ ਗਈ ਬੇਜੁਬਾਨ ਪਸ਼ੂ ਦੀ ਜਾਨ
Share Facebook X WhatsApp Telegram Email
View in ePaper

ਜਗਤਜੀਤ ਨਗਰ ਹਮੀਰਾ ਵਿਖੇ ਇੱਕ ਬੇਜੁਬਾਨ ਗਾਂ ਕਰੰਟ ਲੱਗਣ ਨਾਲ ਮੌਤ ਹੋ ਗਈ ਇਸ, ਖਬਰ ਨਾਲ ਇਲਾਕੇ ਵਿੱਚ ਡਾਰ ਦਾ ਮਾਹੌਲ ਬਣਿਆ ਹੋਇਆ ਹੈ.ਜਾਣਕਾਰੀ ਦੇਂਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਕਾਫੀ ਬਾਰ ਬਿਜਲੀ ਮਹਿਕਮੇ ਨੂੰ ਕਹਿ ਚੁੱਕੇ ਹਾਂ ਕਿ ਇਥੇ ਜੋ ਮੀਟਰ ਲੱਗੇ ਹਨ ਉਹਨਾਂ ਵਿੱਚ ਲਾਗੇ ਵਾਲੀ ਜਗਹਾ ਤੇ ਕਰੰਟ ਆਉਂਦਾ ਹੈ,ਪਰ ਕਦੇ ਵੀ ਕਿਸੇ ਬਿਜਲੀ ਮਹਿਕਮੇ ਦੇ ਅਧਿਕਾਰੀ ਨੇ ਆ ਕੇ ਮੋਕਾ ਨਹੀਂ ਦੇਖਿਆ,ਇਸ ਕਾਰਨ ਹੀ ਇੱਕ ਬੇਜੁਬਾਨ ਗਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ.

ਅਸੀਂ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਨੂੰ ਜਲਦ ਤੋਂ ਜਲਦ ਠੀਕ ਕਰਨ ਤਾਂ ਜ਼ੋ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ,ਇਸ ਮੋਕੇ ਜਦੋਂ ਹਮੀਰਾ ਬਿਜਲੀ ਮਹਿਕਮੇ ਦੇ ਐਸ.ਡੀ.ਓ. ਬਲਬੀਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ।

Hamira Electricity Department's negligence caused the death of a mute cow