Skip to content

ਪੰਜਾਬ ਸਰਕਾਰ ਵੱਲੋਂ ਕਾਲਾ ਬੱਕਰਾ ਹਸਪਤਾਲ ਅਧੀਨ ਸਿਹਤ ਮੇਲਿਆਂ ਦਾ ਆਯੋਜਨ |

Health Fairs Organized Under Kala Bakra Hospital in Punjab
Health Fairs Organized Under Kala Bakra Hospital in Punjab
Share Facebook X WhatsApp Telegram Email
View in ePaper

ਕਾਲਾ ਬੱਕਰਾ 5/2/2025 ਪੰਜਾਬ ਸਰਕਾਰ ਦੇ ਹੁਕਮਾਂ ਨਾਲ ਅਤੇ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਸਪਤਾਲ ਕਾਲਾ ਬੱਕਰਾ ਦੇ ਅਧੀਨ ਏਰੀਏ ਵਿੱਚ ਵੱਖ ਵੱਖ ਜਗ੍ਹਾਵਾਂ ਤੇ ਸਿਹਤ ਮੇਲੇ/ਆਰੋਗਿਆ ਸ਼ਿਵਿਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਾ ਰਿਚਰਡ ਓਹਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਲੋਕਾਂ ਦੀ ਸਿਹਤ ਪੱਧਰ ਨੂੰ ਉਪਰ ਚੁੱਕਣ ਲਈ ਸਰਕਾਰ ਦੀ ਇਹ ਅੱਛੀ ਪਹਿਲ ਕਦਮੀ ਹੈ।

ਇਸ ਤਰ੍ਹਾਂ ਦੇ ਪ੍ਰੋਗਰਾਮ ਤਹਿਤ ਲੋਕ ਖੁੱਲ੍ਹ ਕੇ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਆਪਣੀ ਸਿਹਤ ਸਮੱਸਿਆਵਾਂ ਨੂੰ ਦੱਸਕੇ ਉਨ੍ਹਾਂ ਤੋਂ ਛੁਟਕਾਰਾ ਪਾ ਰਹੇ ਹਨ। ਇਸ ਪ੍ਰੋਗਰਾਮ ਵਿੱਚ ਲੋਕਾਂ ਨੂੰ ਸੈਰ ,ਯੋਗਾ ,ਸਾਫ ਸਫਾਈ ਅਤੇ ਆਸਾਨੀ ਨਾਲ ਮਿਲਣ ਵਾਲੀ ਅੱਛੀ ਖੁਰਾਕ ਖਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ।

ਇੰਨ੍ਹਾਂ ਸਿਹਤ ਮੇਲਿਆਂ,ਆਰੋਗਿਆ ਸ਼ਿਵਿਰਾਂ ਵਿਚ ਚੈਕਿੰਗ ਦੌਰਾਨ ਅਗਰ ਕਿਸੇ ਨੂੰ ਕੋਈ ਗੰਭੀਰ ਸਿਹਤ ਸਮੱਸਿਆ ਆ ਰਹੀ ਹੈ ਤਾਂ ਉਨ੍ਹਾਂ ਨੂੰ ਜਲਦੀ ਟੈਸਟ ਕਰਵਾ ਕੇ ਮੈਡੀਸਨ ਸ਼ੁਰੂ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸਿਹਤ ਮੇਲਿਆਂ ਦਾ ਆਮ ਲੋਕ ਬਹੁਤ ਲਾਭ ਉਠਾ ਰਹੇ ਹਨ। ਸਰਕਾਰ ਨੂੰ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਉਲੀਕਣ ਲਈ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਆਮ ਲੋਕਾਂ ਦੀ ਸਿਹਤ ਪੱਧਰ ਨੂੰ ਉਪਰ ਚੁੱਕਿਆ ਜਾ ਸਕੇ।