ਜਲੰਧਰ ਇਮਪਰੋਵਮੇੰਟ ਟ੍ਰਸ੍ਟ ਦੇ ਇੱਕ ਕਲਰਕ ਵਲੋਂ ਮੀਡਿਆ ਵਾਲੇ ਕੋਲੋਂ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ,ਮਾਮਲਾ ਬੜਾ ਹੀ ਦਿਲਚਸਪ ਬਣ ਗਿਆ ਜਦੋਂ ਟ੍ਰਸ੍ਟ ਦੇ ਕਲਰਕ ਵਲੋਂ "ਰੋਜ਼ਾਨਾ ਪੰਜਾਬ" ਦੇ ਚੀਫ ਐਡੀਟਰ ਕੋਲੋਂ ਜਲੰਧਰ ਦੇ ਤਹਿਸੀਲ ਕੰਪਲੈਕਸ ਵਿਚ ਰਜਿਸਟਰੀ ਕਰਾਉਣ ਲਈ 5000 ਹਜ਼ਾਰ ਦੀ ਰਿਸ਼ਵਤ ਮੰਗ ਲਈ,ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਕਲਰਕ ਅੱਗ ਬਾਬੁੱਲਾ ਹੋ ਗਿਆ ਅਤੇ ਧਮਕੀ ਦੇਣ ਲੱਗ ਪਿਆ.ਉਸ ਕਲਰਕ ਨੂੰ ਬਾਰ-ਬਾਰ ਬੇਨਤੀ ਕੀਤੀ ਕੇ ਇਹ ਕੰਮ ਦੇ ਪੈਸੇ ਨਹੀਂ ਦੇ ਸਕਦੇ ਪਰ ਉਸਨੇ ਸਾਰੀ ਜਨਤਾ ਦੇ ਸਾਹਮਣੇ ਧਮਕੀ ਦੇ ਦਿੱਤੀ ਕੇ ਜਲੰਧਰ ਇਮਪਰੋਵਮੇੰਟ ਟ੍ਰਸ੍ਟ ਵਿੱਚ ਤੈਨੂੰ ਆਉਣ ਨਹੀਂ ਦਿੱਤਾ ਜਾਵੇਗਾ।ਇਸ ਕਲਰਕ ਦੀ ਸ਼ਕਾਇਤ ਜਲੰਧਰ ਦੇ ਈ.ਓ.ਪਰਮਿੰਦਰ ਸਿੰਘ ਗਿੱਲ ਕੋਲੋਂ ਫੋਨ ਤੇ ਕਰਨੀ ਚਾਹੀ ਪਰ ਓਹਨਾ ਨੇ ਫੋਨ ਨਹੀਂ ਉਠਾਇਆ,ਸ਼ਾਇਦ ਕਿਸੇ ਮੀਟਿੰਗ ਵਿੱਚ ਮਸਰੂਫ ਹੋਣ ਕਰਕੇ ਨਹੀਂ ਗੱਲ ਹੋ ਸਕੀ.
ਦਿੱਲੀ ਤੋਂ ਆਈ ਇੱਕ ਵਿਧਵਾ ਮਹਿਲਾ ਅਤੇ ਉਸਦਾ ਲੜਕਾ ਆਪਣੇ ਬੂਥ ਦੀ ਰਜਿਸਟਰੀ ਕਰਵਾਉਣੀ ਸੀ,ਪਰ ਇਸ ਕਲਰਕ ਦੇ ਸਮੇਂ ਸਿਰ ਨਾ ਪਹੁੰਚਣਾ ਵੀ ਇੱਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ.ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ.
ਜਲੰਧਰ ਇਮਪਰੋਵਮੇੰਟ ਟ੍ਰਸ੍ਟ ਨੇ ਰਜਿਸਟਰੀ ਕਰਨ ਵਿੱਚ ਲਾਏ 10 ਮਹੀਨੇ:
ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕੇ ਜਲੰਧਰ ਇਮਪਰੋਵਮੇੰਟ ਟ੍ਰਸ੍ਟ ਦੇ ਇਸ ਦਫਤਰ ਵਿੱਚ ਅਗਰ ਕੋਈ ਰਜਿਸਟਰੀ ਕਰਾਉਣੀ ਹੋਵੇ ਤਾਂ ਉਸਨੂੰ ਕਈ-ਕਈ ਮਹੀਨੇ ਲਗਾ ਦਿੱਤੇ ਜਾਂਦੇ ਹਨ,ਜਿਸ ਨਾਲ ਪੰਜਾਬ ਸਰਕਾਰ ਦਾ ਬਹੁਤ ਵੱਡਾ ਮਾਲੀਆ ਨੁਕਸਾਨ ਹੋ ਰਿਹਾ ਹੈ,ਪੰਜਾਬ ਸਰਕਾਰ ਅਤੇ ਉਸਦੇ ਨੁਮਾਇੰਦਿਆਂ ਵਲੋਂ ਅਜੇ ਤੱਕ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ,ਜਿਸ ਦਾ ਇਸ ਤਰਾਂ ਦੇ ਕਲਰਕ ਸ਼ਰੇਆਮ ਰਿਸ਼ਵਤ ਮੰਗਣ ਲੱਗ ਪਏ ਹਨ.
ਦੂੱਜੇ ਪਾਸੇ ਜਲੰਧਰ ਦੇ ਤਹਿਸੀਲਦਾਰ-1 ਵਲੋਂ ਇਸ ਰਜਿਸਟਰੀ ਦੇ ਸਾਰੇ ਕਾਗ਼ਜ਼ ਦੇਖਣ ਉਪਰਾਂਤ ਰਜਿਸਟਰੀ ਦੀ ਮੰਜੂਰੀ ਦੇ ਦਿੱਤੀ ਗਈ ਅਤੇ ਕੋਈ ਵੀ ਕਿਸੇ ਨੂੰ ਰਿਸ਼ਵਤ ਨਹੀਂ ਦਿੱਤੀ ਗਈ.ਪਰ ਜਲੰਧਰ ਇਮਪਰੋਵਮੇੰਟ ਟ੍ਰਸ੍ਟ ਇਹਨਾਂ ਕੇ ਬਦਨਾਮ ਹੋ ਚੁੱਕਾ ਹੈ ਕੇ ਇਹਨਾਂ ਦੀ ਪ੍ਰਾਪਰਟੀ ਨੂੰ ਕੋਈ ਵੀ ਖਰੀਦਣ ਲਈ ਅੱਗੇ ਨਹੀਂ ਆ ਰਿਹਾ।"ਰੋਜ਼ਾਨਾ ਪੰਜਾਬ" ਵਲੋਂ ਪੰਜਾਬ ਸਰਕਾਰ ਕੋਂਲੋਂ ਮੰਗ ਕੀਤੀ ਗਈ ਕੇ ਇਹੋ ਜਿਹੇ ਰਿਸ਼ਵਤ ਖੋਰ ਕਰਮਚਾਰੀ ਤੇ ਨਕੇਲ ਕੱਸੀ ਜਾਵੇ ਅਤੇ ਇਸਤੇ ਕਾਰਵਾਈ ਕੀਤੀ ਜਾਵੇ।
Jalandhar Improvement Trust clerk's deed asked for bribe from media person, know the full case