ਕਾਲਾ ਬੱਕਰਾ 24/3/25 ਭਾਰਤ ਸਰਕਾਰ ਮੰਤਰਾਲਾ ਸਿਹਤ ਤੇ ਰਾਜ ਸਰਕਾਰ ਵੱਲੋਂ ਅਰੰਭੇ ਵੱਖ ਵੱਖ ਪ੍ਰੋਗਰਾਮਾਂ ਤਹਿਤ ਡਾ ਗੁਰਮੀਤ ਲਾਲ ਜੀ ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਕੇਂਦਰ ਕਾਲਾ ਬੱਕਰਾ ਵਿਖੇ ਅੱਜ ਵਿਸ਼ਵ ਟੀ ਬੀ ਦਿਵਸ ਮਨਾਇਆ ਗਿਆ। ਸਿਹਤ ਕੇਂਦਰ ਕਾਲਾ ਬੱਕਰਾ ਮੁੱਖੀ ਡਾ ਰਿਚਰਡ ਓਹਰੀ ਜੀ ਨੇ ਕਰਮਚਾਰੀਆਂ ਦੀ ਮੀਟਿੰਗ ਦੌਰਾਨ ਟੀ ਬੀ ਦੀ ਬੀਮਾਰੀ ਤੋਂ ਜਾਗਰੂਕ ਕਰਦਿਆਂ ਕਿਹਾ ਕਿ 24 ਮਾਰਚ ਨੂੰ ਹਰ ਸਾਲ ਵਿਸ਼ਵ ਟੀ ਬੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੰਸਾਰ ਭਰ ਵਿੱਚ ਇਸ ਬੀਮਾਰੀ ਨੂੰ ਕੰਟਰੋਲ ਕਰਨ ਲਈ ਉਪਰਾਲੇ ਕਰਨ ਤੇ ਜ਼ੋਰ ਦਿੱਤਾ ਜਾਂਦਾ ਹੈ। ਮੀਡੀਆ ਰਾਹੀਂ ਲੋਕਾਂ ਤੱਕ ਸੰਦੇਸ਼ ਪਹੁੰਚਾਦਿਆਂ ਹੋਇਆਂ ਡਾ ਓਹਰੀ ਜੀ ਨੇ ਕਿਹਾ ਕਿ ਟੀ ਬੀ ਦੀ ਬੀਮਾਰੀ ਇਲਾਜ ਯੋਗ ਹੈ। ਜੇ ਸਮੇਂ ਸਿਰ ਟੈਸਟ ਕਰਾ ਕੇ ਇਲਾਜ ਸ਼ੁਰੂ ਕਰ ਲਿਆ ਜਾਵੇ ਤਾਂ ਮਰੀਜ਼ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾ ਲਿਆ ਜਾਂਦਾ ਹੈ। ਇਸ ਬੀਮਾਰੀ ਪ੍ਰਤੀ ਅਣਗਿਹਲੀ ਵਰਤਣ ਤੇ ਅਣ ਆਈਆਂ ਮੌਤਾਂ ਆ ਘੇਰਦੀਆਂ ਹਨ। ਅਗਰ ਘਰ ਵਿੱਚ ਕਿਸੇ ਇੱਕ ਵਿਅਕਤੀ ਨੂੰ ਵੀ ਟੀ ਬੀ ਬੀਮਾਰੀ ਹੋ ਜਾਵੇ ਤਾਂ ਸਾਰੇ ਪਰਿਵਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਗਰਭਵਤੀ ਔਰਤਾਂ, ਬੁਜ਼ੁਰਗਾਂ ਤੇ ਛੋਟੇ ਬੱਚਿਆਂ ਨੂੰ ਇਸ ਬੀਮਾਰੀ ਤੋਂ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ। ਸਿਹਤ ਬਲਾਕ ਕਾਲਾ ਬੱਕਰਾ ਅਧੀਨ ਕ਼ਰੀਬ 102 ਪਿੰਡਾਂ ਵਿੱਚ ਆਸ਼ਾ ਵਰਕਰਾਂ ਸਰਵੇ ਕਰਕੇ ਟੀਬੀ ਦੇ ਮਰੀਜ਼ ਲੱਭ ਰਹੀਆਂ ਹਨ ਤਾਂ ਕਿ ਇਸ ਭੈੜੀ ਬੀਮਾਰੀ ਨੂੰ ਢੱਲ ਪਾ ਕੇ ਅਣ ਆਈਆਂ ਮੌਤਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਿਹਤ ਕੇਂਦਰ ਕਾਲਾ ਬੱਕਰਾ ਵਿਚ ਟੀ ਬੀ ਦੀ ਬੀਮਾਰੀ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਸੰਸਥਾ ਤੋਂ ਮਰੀਜ਼ ਨੂੰ ਇਲਾਜ ਦੌਰਾਨ ਸਰਕਾਰ ਵੱਲੋਂ ਜਾਰੀ ਕੀਤੀ ਵਿੱਤੀ ਮਦਦ ਵੀ ਦਿੱਤੀ ਜਾਂਦੀ ਹੈ।
ਕਾਲਾ ਬੱਕਰਾ 24/3/25 - à¨à¨¾à¨°à¨¤ ਸਰਕਾਰ ਮੰਤਰਾਲਾ ਸਿਹਤ ਤੇ ਰਾਜ ਸਰਕਾਰ ਵੱਲੋਂ ਅਰੰà¨à©‡ ਪà©à¨°à©‹à¨—ਰਾਮਾਂ ਤਹਿਤ ਵਿਸ਼ਵ ਟੀ ਬੀ ਦਿਵਸ ਮਨਾਇਆ ਗਿਆ