Skip to content

ਪੀਰ ਬਾਬਾ ਕਾਹਨੇ ਸ਼ਾਹ ਦੇ ਸਲਾਨਾਂ ਸੱਭਿਆਚਾਰਕ ਮੇਲਾ 1 ਜੂਨ ਸਬੰਧੀ ਸੱਦਾ ਪੱਤਰ ਦਿੱਤੇ ਗਏ, ਬਾਬਾ ਵਿਜੇ ਕੁਮਾਰ

Invitation Letters Issued for June 1st Annual Cultural Fair of Peer Baba Kahne Shah: Baba Vijay Kuma
Invitation Letters Issued for June 1st Annual Cultural Fair of Peer Baba Kahne Shah: Baba Vijay Kumar
Share Facebook X WhatsApp Telegram Email
View in ePaper

ਵਿਧਾਇਕ ਖਹਿਰਾ, ਐਸ ਐਸ ਪੀ ਗੋਰਵ ਤੂਰਾਂ ,ਸੂਬਾ ਪ੍ਰਧਾਨ ਮਨਜੀਤ ਮਾਨ, ਡੀ ਐਸ ਪੀ ਭੁਲੱਥ, ਜ਼ਿਲ੍ਹਾ ਪ੍ਰਧਾਨ ਪ੍ਰੀਤ ਸੰਗੋਜਲਾ, ਅਮਨਦੀਪ ਨਾਹਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ

ਕਪੂਰਥਲਾ 30 ਮਈ (ਰਾਜੂ ਸੇਠ) ਸਮੂਹ ਐਨਆਰਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀ ਨੇਆਂ ਦੇ ਸਹਿਯੋਗ ਨਾਲ ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਸਲਾਨਾ ਸੱਭਿਆਚਾਰਕ ਮੇਲਾ ਪਿੰਡ ਹਮੀਰਾ ਕਪੂਰਥਲਾ ਵਿਖੇ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਵਿਜ ਕੁਮਾਰ ਹਮੀਰਾ ਦੀ ਅਗਵਾਈ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਇੱਕ ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਬਾਬਾ ਜੀ ਦੀ ਦਰਗਾਹ ਤੇ ਝੰਡਾ ਅਤੇ ਚਾਦਰ ਚੜਾਉਣ ਦੀ ਰਸਮ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਅਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਵੱਲੋਂ ਅਦਾ ਕੀਤੀ ਜਾਵੇਗੀ ।

ਇਸ ਮੇਲੇ ਵਿੱਚ ਮੁੱਖ ਮਹਿਮਾਨਾ ਵਜੋਂ ਸ, ਸੁਖਪਾਲ ਸਿੰਘ ਖਹਿਰਾ ਐਮ ਐਲ ਏ ਭੁਲੱਥ, ਸ਼੍ਰੀ ਗੋਰਵ ਤੂਰਾ ਐਸ ਐਸ ਪੀ ਕਪੂਰਥਲਾ, ਮਨਜੀਤ ਮਾਨ ਸੂਬਾ ਪ੍ਰਧਾਨ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਕਰਨੈਲ ਸਿੰਘ ਡੀ ਐਸ ਪੀ ਭੁਲੱਥ, ਅਮਨਦੀਪ ਨਾਹਰ ਐਸ ਐਚ ਓ ਸੁਭਾਨਪੁਰ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ ਆਦਿ ਸ਼ਿਰਕਤ ਕਰਨਗੇ। ਉਪਰੰਤ ਸੱਭਿਆਚਾਰ ਸਟੇਜ ਤੋਂ ਪ੍ਰਸਿੱਧ ਗਾਇਕ ਗੁਰਬਖਸ਼ ਸ਼ੌਂਕੀ, ਗਾਇਕਾਂ ਮਣੀ ਗਿੱਲ, ਦਲਵਿੰਦਰ ਦਿਆਲਪੁਰੀ, ਨਿਸ਼ਾਨ ਉਚੇਵਾਲਾ, ਗਾਇਕ ਜੋੜੀ ਸ਼ਮੀ ਖਾਨ- ਕਿਰਨ ਰੰਧਾਵਾ, ਲਵਿਸ ਚੌਹਾਨ , ਸਰਬਜੀਤ ਸਹੋਤਾ, ਲਵੀ ਮਾਨ, ਰੋਜੀ ਮਾਨ,ਚੰਨੀ ਗਿੱਲ ਆਦਿ ਕਲਾਕਾਰ ਪਹੁੰਚ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ ਸੰਗਤਾਂ ਨੂੰ ਵੱਧ ਤੋਂ ਵੱਧ ਮੇਲੇ ਵਿੱਚ ਪਹੁੰਚ ਕੇ ਰੌਣਕ ਵਧਾਉਣ ਦੀ ਅਪੀਲ ਕੀਤੀ ਗਈ ਹੈ