ਅੱਜ ਮਹਾਨ ਕੁਸ਼ਤੀ ਖਿਡਾਰਨ ਓਲੰਪੀਅਨ ਭੈਣ ਵਿਨੇਸ਼ ਫੋਗਾਟ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ।ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਰਮਜੀਤ ਸਿੰਘ ਮਲਿਕ ਜੋ ਕਿ ਉਨ੍ਹਾਂ ਦੇ ਫਿਟਨੈੱਸ ਟਰੇਨਰ ਸਨ ਅਤੇ ਰਾਸ਼ਟਰੀ ਕੈਂਪ ਦੇ ਅਧਿਕਾਰਤ ਫਿਜ਼ੀਓ ਵੀ ਸਨ, ਉਨ੍ਹਾਂ ਨਾਲ ਮੌਜੂਦ ਸਨ।
ਵਿਨੇਸ਼ ਫੋਗਾਟ, ਜੋ ਕਿ ਭਾਰਤ ਦੀ ਪ੍ਰਸਿੱਧ ਕੁਸਤੀਆ ਖਿਡਾਰੀ ਹੈ, ਨੂੰ ਸਿੱਖ ਪੰਥ ਵੱਲੋਂ ਸਨਮਾਨਤ ਕੀਤਾ ਗਿਆ ਹੈ। ਇਸ ਸਨਮਾਨ ਦੇ ਮੌਕੇ 'ਤੇ, ਉਨ੍ਹਾਂ ਦੀਆਂ ਕਾਮਯਾਬੀਆਂ ਅਤੇ ਸਪੋਰਟਸ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨਾਂ ਨੂੰ ਸਿੱਖ ਕੌਮ ਵੱਲੋਂ ਮੰਨਤਾ ਦਿੱਤੀ ਗਈ ਹੈ। ਸ੍ਰੀ ਅੰਮ੍ਰਿਤਸਰ ਸਾਹਿਬ 'ਚ ਇਸ ਸਨਮਾਨ ਸਮਾਰੋਹ ਦੌਰਾਨ ਉਨ੍ਹਾਂ ਨੂੰ ਸਿੱਖ ਧਰਮ ਦੇ ਪ੍ਰਤੀਕਾਂ ਨਾਲ ਸਨਮਾਨਿਤ ਕੀਤਾ ਗਿਆ, ਜੋ ਸਿੱਖ ਪੰਥ ਦੇ ਵੱਡੇ ਸਤਿਕਾਰ ਨੂੰ ਦਰਸਾਉਂਦਾ ਹੈ।ਵਿਨੇਸ਼ ਫੋਗਾਟ ਨੂੰ ਇਹ ਸਨਮਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਦਿੱਤਾ ਗਿਆ।
ਇਸ ਸਮਾਰੋਹ ਵਿੱਚ ਸਿੱਖ ਪੰਥ ਦੇ ਪ੍ਰਮੁੱਖ ਅਧਿਕਾਰੀ ਅਤੇ ਸੰਗਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਈ.ਵਿਨੇਸ਼ ਫੋਗਾਟ ਨੇ ਇਸ ਸਨਮਾਨ ਲਈ ਧੰਨਵਾਦ ਪ੍ਰਗਟਾਇਆ ਅਤੇ ਸਿੱਖ ਕੌਮ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਆਪਣਾ ਅਭਾਰ ਵਿਆਕਤ ਕੀਤਾ।ਵਿਨੇਸ਼ ਫੋਗਾਟ ਨੂੰ ਮੁੱਖ ਦਫ਼ਤਰ, ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਰਬਤ ਸਿੱਖ ਪੰਥ ਵੱਲੋਂ ਸੁਨਹਿਰੀ ਕਿਰਪਾਨ ਅਤੇ ਗੋਲ੍ਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਨਿਊਯਾਰਕ, ਅਮਰੀਕਾ ਵਿੱਚ ਰਹਿ ਰਹੇ ਕਿੰਗ ਸਾਇਰਸ ਦੇ ਵੰਸ਼ਜ ਸਰਦਾਰ ਸਰਬਜੀਤ ਸਿੰਘ ਦੇ ਭਰਾ ਸਰਦਾਰ ਰਣਜੀਤ ਸਿੰਘ, ਪ੍ਰੀਤਪਾਲ ਸਿੰਘ, ਹਰਿਆਣਾ ਤੋਂ ਸਰਦਾਰ ਹਰਭਜਨ ਸਿੰਘ ਰਾਠੌਰ (ਸਾਬਕਾ ਸੀਨੀਅਰ ਮੈਂਬਰ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ), ਸਰਦਾਰ ਅਮਰਜੀਤ ਸਿੰਘ ਨੀਟੂ, ਪਵਨ ਛਿੱਲਰ, ਹਿਤੇਂਦਰ ਬਿਰਲਾ, ਨਿਰਮਲ ਸਿੰਘ ਜਰਮਨੀ, ਐਡਵੋਕੇਟ ਆਰਿਆ, ਅਮਰਜੀਤ ਸਿੰਘ (ਪ੍ਰਧਾਨ, ਬੀਕੇਯੂ, ਭਗਤ ਸਿੰਘ), ਡਾ: ਅਮਰਿੰਦਰ ਸਿੰਘ, ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ, ਪ੍ਰਦੀਪ ਸਿੰਘ (ਕੌਮੀ ਕਿਸਾਨ ਯੂਨੀਅਨ, ਪੰਜਾਬ), ਗਿਆਨੀ ਹਰਦੀਪ ਸਿੰਘ ਅਨੰਦਪੁਰ ਸਾਹਿਬ, ਸੁਖਵਰਸ਼ ਸਿੰਘ, ਮੈਂਬਰ ਐਸ.ਜੀ.ਪੀ.ਸੀ., ਰਵਿੰਦਰ ਰਾਵਤ ਗਾਜ਼ੀਆਬਾਦ ਆਦਿ ਹਾਜ਼ਰ ਸਨ।
ਇਸ ਮੌਕੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਹਰਿਆਣਾ ਦੀ ਧੀ ਵਿਨੇਸ਼ ਫੋਗਾਟ ਵੀ ਪੰਜਾਬ ਦੀ ਵੀ ਧੀ ਹੈ, ਜਿਸ ਦੀ ਕਾਮਯਾਬੀ 'ਤੇ ਸਾਨੂੰ ਮਾਣ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਸਾਡੀ ਬੇਟੀ ਚੈਂਪੀਅਨ ਹੈ ਅਤੇ ਚੈਂਪੀਅਨ ਰਹੇਗੀ। ਸਾਡਾ ਸਹਿਯੋਗ ਹਮੇਸ਼ਾ ਸਾਡੀ ਬੇਟੀ ਦੇ ਨਾਲ ਰਹੇਗਾ।
Vinesh Phogat was honored by the Sikh Panth at Sri Amritsar Sahib