Skip to content

ਵਧ ਰਹੀ ਸ਼ੂਗਰ ਦੀ ਬੀਮਾਰੀ ਤੋਂ ਬਚਣ ਲਈ ਕੀਤਾ ਜਾਗਰੂਕ -ਡਾ.ਰਿਚਰਡ ਓਹਰੀ

ਵਧ ਰਹੀ ਸ਼ੂਗਰ ਦੀ ਬੀਮਾਰੀ ਤੋਂ ਬਚਣ ਲਈ ਕੀਤਾ ਜਾਗਰੂਕ -ਡਾ.ਰਿਚਰਡ ਓਹਰੀ
Share Facebook X WhatsApp Telegram Email
View in ePaper

(ਰਾਜੂ ਸੇਠ) ਕਾਲਾ ਬੱਕਰਾ 14/11/2024 ਪੰਜਾਬ ਸਰਕਾਰ ਦੇ ਹੁਕਮਾਂ ਰਾਹੀਂ ,ਸਿਵਲ ਸਰਜਨ ਜਲੰਧਰ ਡਾ਼ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਅੱਜ ਕਮਿਊਨਿਟੀ ਹੈਲਥ ਸੈਂਟਰ ਕਾਲਾ ਬੱਕਰਾ ਅਤੇ ਅਧੀਨ ਹੈਲਥ ਸੈਂਟਰਾਂ ਦੇ ਏਰੀਏ ਵਿੱਚ ਕੈਂਪ ਲਗਾ ਕੇ world diabetes day ਦੇ ਮੌਕੇ ਤੇ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਤੋਂ ਜਾਗਰੂਕ ਕੀਤਾ ਗਿਆ।

ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ਼ ਰਿਚਰਡ ਓਹਰੀ ਜੀ ਨੇ ਦੱਸਿਆ ਕਿ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ਼ਰਿਚਰਡ ਓਹਰੀ ਜੀ ਨੇ ਦੱਸਿਆ ਕਿ ਤਣਾਅ ਭਰੀ ਜ਼ਿੰਦਗੀ,ਆਲਸੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਸ਼ੂਗਰ ਦੀ ਬੀਮਾਰੀ ਬੜੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ।

ਸਮੁੱਚੇ ਭਾਰਤ ਦੇਸ਼ ਵਿੱਚ ਇਹ ਬੀਮਾਰੀ ਵੱਡੀ ਸਿਹਤ ਸਮੱਸਿਆ ਬਣੀ ਹੋਈ ਹੈ।ਸ਼ੂਗਰ ਤੋਂ ਪੀੜ੍ਹਤ ਮਰੀਜ਼ਾਂ ਦੀ ਸਰੀਰ ਵਿੱਚ ਇਨਸੂਲਿਨ ਦੀ ਲੋੜੀਂਦੀ ਮਾਤਰਾ ਨਹੀਂ ਹੁੰਦੀ ਜਾਂ ਮਰੀਜ਼ ਦੇ ਸਰੀਰ ਦਾ ਇਨਸੂਲਿਨ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ ਜਿਸ ਕਰਕੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ।ਸ਼ੂਗਰ 2 ਤਰ੍ਹਾਂ ਦੀ ਹੁੰਦੀ ਹੈ,ਸ਼ੂਗਰ ਵਾਲੇ ਮਰੀਜ਼ ਨੂੰ ਬਾਰ ਬਾਰ ਪੇਸ਼ਾਬ ਆਉਂਦਾ ਹੈ,ਭਾਰ ਘੱਟਨਾ ਸ਼ੁਰੂ ਹੋ ਜਾਂਦਾ ਹੈ।ਜਲਦੀ ਥਕਾਵਟ ਮਹਿਸੂਸ ਹੁੰਦੀ ਹੈ।

ਇਹ ਬਿਮਾਰੀ ਖੂਨ ਦੀਆਂ ਨਾੜੀਆਂ,ਨਸਾਂ,ਅੱਖਾਂ,ਗੁਰਦੇ ਅਤੇ ਦਿਲ ਨੂੰ ਪ੍ਰਭਾਵਿਤ ਕਰਦੀ ਹੈ। ਜਿਸ ਕਾਰਨ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਣ ਲਗਦਾ ਹੈ,ਹੱਥ ਪੈਰ ਸੁੰਨ ਹੋਣ ਲੱਗਦੇ ਹਨ। ਜੇਕਰ ਅਜਿਹੇ ਲੱਛਣ ਨਜ਼ਰ ਆਉਣ ਤਾਂ ਜਲਦੀ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਤਾਂ ਕਿ ਸਰੀਰ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ.ਕਾਰਡ ਬਣਾ ਕੇ ਸ਼ੂਗਰ ਦੀ ਦਵਾਈ ਸਾਰੇ ਸਰਕਾਰੀ ਹਸਪਤਾਲਾਂ ਤੋਂ ਮੁਫ਼ਤ ਮਿਲਦੀ ਹੈ।

Raised awareness to avoid the growing diabetes disease - Dr. Richard Ohri