Skip to content

ਸੀ.ਪੀ.ਆਈ.(ਐਮ) ਪੰਜਾਬ ਰਾਜ ਕਮੇਟੀ ਦੀ ਦੋ ਰੋਜ਼ਾ 24 ਵੀਂ ਸੂਬਾਈ ਕਾਨਫਰੰਸ ਉਤਸ਼ਾਹੀ ਮਾਹੌਲ ਵਿੱਚ ਸਫਲਤਾਪੂਰਵਕ ਸੰਪੰਨ

24th Punjab State Conference of CPI(M) Successfully Concludes in an Enthusiastic Atmosphere
24th Punjab State Conference of CPI(M) Successfully Concludes in an Enthusiastic Atmosphere
Share Facebook X WhatsApp Telegram Email
View in ePaper

ਸੀ.ਪੀ.ਆਈ.(ਐਮ) ਪੰਜਾਬ ਰਾਜ ਕਮੇਟੀ ਦੀ ਦੋ ਰੋਜ਼ਾ 24 ਵੀਂ ਸੂਬਾਈ ਕਾਨਫਰੰਸ ਉਤਸ਼ਾਹੀ ਮਾਹੌਲ ਵਿੱਚ ਸਫਲਤਾਪੂਰਵਕ ਸੰਪੰਨ|

ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਲਗਾਤਾਰ ਤੀਜੀ ਵਾਰ ਸਰਬਸੰਮਤੀ ਨਾਲ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਚੁਣੇ ਗਏ| ਮੌਜੂਦਾ ਚੁਣੌਤੀਆਂ ਭਰਪੂਰ ਦੌਰ ਵਿੱਚ ਲਾਲ ਝੰਡਾ ਹੀ ਕਿਰਤੀ ਲੋਕਾਂ ਲਈ ਆਸ ਦੀ ਕਿਰਨ - ਕਾਮਰੇਡ ਨਿਲੋਤਪਾਲ ਬਾਸੂ|

ਜਲੰਧਰ 10 ਦਸੰਬਰ : ਅੱਜ ਇੱਥੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਪੰਜਾਬ ਦੀ ਸੂਬਾਈ ਕਾਨਫਰੰਸ ਸਫਲਤਾਪੂਰਵਕ ਸੰਪੰਨ ਹੋ ਗਈ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਆਏ ਕਮਿਊਨਿਸਟ ਪ੍ਰਤੀਨਿਧਾਂ ਨੇ ਆਪੋ ਆਪਣੇ ਖੇਤਰ ਵਿੱਚ ਪਾਰਟੀ ਨੂੰ ਤਕੜਾ ਕਰਨ ਦਾ ਪ੍ਰਣ ਲੈਂਦਿਆਂ ਉਤਸ਼ਾਹੀ ਮਾਹੌਲ ਵਿੱਚ ਆਪਣੀਆਂ ਕਰਮਭੂਮੀਆਂ ਨੂੰ ਰਵਾਨਾ ਹੋਏ। ਕਾਨਫਰੰਸ ਵਿੱਚ ਸਰਬਸੰਮਤੀ ਨਾਲ 36 ਮੈਂਬਰੀ ਸੂਬਾ ਕਮੇਟੀ ਚੁਣੀ ਗਈ। ਜਿੰਨਾਂ ਨੇ ਸਰਬਸੰਮਤੀ ਨਾਲ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੂੰ ਸੂਬਾ ਸਕੱਤਰ ਚੁਣ ਲਿਆ। ਕਾਮਰੇਡ ਸੇਖੋਂ ਸੀ.ਪੀ.ਆਈ.(ਐਮ) ਪੰਜਾਬ ਰਾਜ ਕਮੇਟੀ ਦੇ ਲਗਾਤਾਰ ਤੀਜੀ ਵਾਰ ਸਕੱਤਰ ਚੁਣੇ ਗਏ ਹਨ। ਕਾਨਫਰੰਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਪੇਸ਼ ਰਾਜਨੀਤਕ ਅਤੇ ਜਥੇਬੰਦਕ ਰਿਪੋਰਟ 'ਤੇ ਹੋਈ ਬਹਿਸ ਉੱਪਰ 34 ਡੈਲੀਗੇਟ ਸਾਥੀਆਂ ਨੇ ਹਿੱਸਾ ਲਿਆ। ਜਿਸਨੂੰ ਕੁੱਝ ਵਾਧਿਆਂ ਨਾਲ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ਕਾਮਰੇਡ ਸੇਖੋਂ ਨੇ ਕਿਹਾ ਕਿ ਰਿਪੋਰਟ ਉੱਪਰ ਉਸਾਰੂ ਬਹਿਸ ਹੋਈ ਹੈ। ਡੈਲੀਗੇਟ ਸਾਥੀਆਂ ਦੁਆਰਾ ਪਾਰਟੀ ਦੀ ਮਜ਼ਬੂਤੀ ਲਈ ਦਿੱਤੇ ਸੁਝਾਵਾਂ ਨੂੰ ਲਾਗੂ ਕੀਤਾ ਜਾਵੇਗਾ। ਪਾਰਟੀ ਦੇ ਪੋਲਿਟ ਬਿਉਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਨੇ ਕਾਨਫਰੰਸ ਸੈੱਸਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰਬੀ ਯੂਰਪ ਵਿੱਚ ਵਿੱਚ ਸਮਾਜਵਾਦੀ ਪ੍ਰਬੰਧ ਦਾ ਰਾਜਭਾਗ ਟੁੱਟਣ ਤੋਂ ਬਾਅਦ ਪੂੰਜੀਵਾਦੀ ਅਤੇ ਸਾਮਰਾਜੀ ਤਾਕਤਾਂ ਨੇ ਆਮ ਜਨਤਾ ਦੇ ਸ਼ੋਸ਼ਣ ਨੂੰ ਲਗਾਤਾਰ ਤੇਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਨਾਂ ਤਾਕਤਾਂ ਆਪਣੀ ਸਾਮਰਾਜੀ ਚੌਧਰ ਨੂੰ ਕਾਇਮ ਰੱਖਕੇ ਲੁੱਟ ਖਸੁੱਟ ਜਾਰੀ ਰੱਖਣ ਧਾਰਮਿਕ ਕੱਟੜਪੰਥੀ ਤਾਕਤਾਂ ਨੂੰ ਵਰਤ ਕੇ ਬਖੇੜਾ ਖੜ੍ਹਾ ਰੱਖਦੀਆਂ ਹਨ। ਦੁਨੀਆਂ ਵਿੱਚ ਸੰਸਾਰੀਕਰਨ , ਨਿੱਜੀਕਰਨ ਤੇ ਵਪਾਰੀਕਰਨ ਦੀਆਂ ਨੀਤੀਆਂ 'ਤੇ ਚੱਲਦਿਆਂ ਮੁੱਠੀ ਭਰ ਲੋਕਾਂ ਨੇ ਅਰਥ ਵਿਵਸਥਾ 'ਤੇ ਆਪਣੀ ਪਕੜ ਬਣਾ ਕੇ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਉੱਨੀਵੀਂ ਸਦੀ ਦੇ ਮੱਧ ਅਤੇ ਵੀਹਵੀਂ ਸਦੀ ਦੇ ਆਰੰਭਲੇ ਦਹਾਕਿਆਂ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦਾ ਪਰਵਾਸੀ ਮਜ਼ਦੂਰ ਵਜੋਂ ਕੀਤੇ ਪ੍ਰਵਾਸ ਨੇ ਸਾਮਰਾਜ ਦੀ ਲੁੱਟ ਖਸੁੱਟ ਅਤੇ ਨਸਲੀ ਭੇਦ ਭਾਵ ਨੇ ਇੱਕਮੁੱਠਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਬਲ ਕੀਤਾ,ਜਿਸ ਸਦਕਾ ਗ਼ਦਰੀ ਬਾਬਿਆਂ ਨੇ ਭਾਰਤ ਦੀ ਆਜ਼ਾਦੀ ਸੰਗਰਾਮ ਦਾ ਮੁੱਢ ਬੰਨ੍ਹਿਆ ਅਤੇ ਆਜ਼ਾਦੀ ਦਾ ਬਿਗੁਲ ਬਜਾਇਆ। ਅੱਜ ਯੂਰਪੀ ਮੁਲਕਾਂ ਵਿੱਚ ਸੱਜ ਪਿਛਾਖੜੀ ਤਾਕਤਾਂ ਏਕਤਾ ਨੂੰ ਖੇਰੂੰ ਖੇਰੂੰ ਕਰਨ 'ਤੇ ਲੱਗੀਆਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਤੋਂ ਬਾਅਦ ਦੇਸ਼ ਵਿੱਚ ਲੱਖਾਂ ਸਕੂਲ ਬੰਦ ਹੋ ਗਏ ਹਨ। ਉੱਚ ਸਿੱਖਿਆ ਆਮ ਵਿਅਕਤੀ ਦੇ ਵੱਸ ਵਿੱਚ ਨਹੀਂ ਰਹੀ। ਇਲਾਜ ਬਹੁਤ ਜ਼ਿਆਦਾ ਮਹਿੰਗਾ ਹੋਣ ਕਰਕੇ ਆਮ ਲੋਕ ਇਲਾਜ ਖੁਣੋਂ ਮਰ ਰਹੇ ਹਨ। ਬੇਰੁਜ਼ਗਾਰੀ ਦੇ ਅੰਕੜਾ ਸਿੱਖਰ 'ਤੇ ਜਾ ਪਹੁੰਚਿਆ ਹੈ। ਅਸੰਗਠਿਤ ਖੇਤਰ ਵਿੱਚ ਰੁਜ਼ਗਾਰ 'ਤੇ ਲੱਗੇ ਲੋਕਾਂ ਦਾ ਨਿਗੂਣੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ।

ਕਾਮਰੇਡ ਬਾਸੂ ਨੇ ਪੰਜਾਬ ਵਿੱਚ ਕਮਿਊਨਿਸਟਾਂ ਦੀ ਸ਼ਾਨਾਂਮੱਤੀ ਅਤੇ ਲਹੂ ਨਾਲ ਸਿੰਜੀ ਵਿਰਾਸਤ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਕਮਿਊਨਿਸਟ ਕਾਰਕੁਨਾਂ ਵਧੇਰੇ ਸ਼ਿੱਦਤ ਨਾਲ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਮੰਗਾਂ ਮਸਲਿਆਂ ਅਤੇ ਵਧੀਕੀਆਂ ਵਿਰੁੱਧ ਲੜਾਈ ਲੜ੍ਹਨੀ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਔਖੀਆਂ ਪ੍ਰਸਥਿਤੀਆਂ ਕਾਰਨ ਨਿਰਾਸ਼ਾ ਦੇ ਦੌਰ ਵਿੱਚੋਂ ਲੰਘ ਰਹੇ ਹਨ ਇਸ ਕਰਕੇ ਚੁਣੌਤੀਆਂ ਭਰਪੂਰ ਦੌਰ ਵਿੱਚ ਕਿਰਤੀ ਲੋਕਾਂ ਲਈ ਆਸ ਦੀ ਕਿਰਨ ਲਾਲ ਝੰਡਾ ਹੈ।

ਉਨ੍ਹਾਂ ਪਾਰਟੀ ਦੀ ਪੰਜਾਬ ਰਾਜ ਕਮੇਟੀ ਨੂੰ ਕਾਨਫਰੰਸ ਦੀ ਸਫਲਤਾ 'ਤੇ ਇੰਨਕਲਾਬੀ ਵਧਾਈ ਦਿੱਤੀ।

ਇਸ ਮੌਕੇ 'ਤੇ ਪਾਰਟੀ ਦੇ ਮੁੜ ਚੁਣੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਹ ਦੁਬਾਰਾ ਫਿਰ ਜ਼ਿੰਮੇਵਾਰੀ ਮਿਲਣ 'ਤੇ ਪਾਰਟੀ ਮਜ਼ਬੂਤ ਕਰਨ ਲਈ ਹੋਰ ਵਧੇਰੇ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦੀ ਅਗਵਾਈ ਵਿੱਚ ਕਮਿਊਨਿਸਟ ਲਹਿਰ ਤਕੜਾ ਕਰਨ ਲਈ ਵਿਚਾਰਧਾਰਕ ਲੜਾਈ ਤੇਜ਼ ਕੀਤੀ ਜਾਵੇਗੀ ਅਤੇ ਪਾਰਟੀ ਨੂੰ ਬਰਾਂਚ ਪੱਧਰ ਤੋਂ ਲੈ ਕੇ ਸੰਗਠਨਾਤਮਕ ਤੌਰ 'ਤੇ ਮਜ਼ਬੂਤ ਕਰਨ ਦੇ ਨਾਲ ਨਾਲ ਸਿਧਾਂਤਕ ਸਿੱਖਿਆ 'ਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ।

ਇਸ ਮੌਕੇ ਪਾਰਟੀ ਦੇ ਸਾਬਕਾ ਕੇਂਦਰ ਕਮੇਟੀ ਮੈਂਬਰ ਅਤੇ ਪੰਜਾਬ ਦੇ ਸੀਨੀਅਰ ਆਗੂ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਕਿਹਾ ਕਿ ਭਾਵੇਂ ਪਾਰਟੀ ਵਿਧਾਨ ਦੇ ਨਿਯਮਾਂ ਅਨੁਸਾਰ ਸੂਬਾ ਕਮੇਟੀ ਵਿੱਚੋਂ ਰਲੀਵ ਹੋ ਰਹੇ ਹਨ। ਪਰ ਕਮਿਊਨਿਸਟ ਅੰਤਿਮ ਸਾਹਾਂ ਤੱਕ ਪਾਰਟੀ ਮੈਂਬਰ ਰਹਿੰਦਿਆਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿੰਦੇ ਹਨ,ਕਦੇ ਵੀ ਸੇਵਾਮੁਕਤ ਨਹੀਂ ਹੁੰਦੇ।