Skip to content

ਨਵਜਾਤ ਬੱਚੀਆਂ ਦੀ ਲੋਹੜੀ ਮਨਾਈ |

Celebrating Lohri for Newborn Girls – A Special Ceremony
Celebrating Lohri for Newborn Girls – A Special Ceremony
Share Facebook X WhatsApp Telegram Email
View in ePaper

ਕਾਲਾ ਬੱਕਰਾ 14/1/2025 ਭਾਰਤ ਸਰਕਾਰ ਦੇ ਪ੍ਰੋਗਰਾਮ ਬੱਚੀ ਬਚਾਓ-ਬੱਚੀ ਪੜ੍ਹਾਓ ਤਹਿਤ ਸੂਬਾ ਸਰਕਾਰ ਵੱਲੋਂ ਮਿਲੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਰਾਹੀਂ ਸੀ ਐਚ ਸੀ ਕਾਲਾ ਬੱਕਰਾ ਦੇ ਵੱਖ ਵੱਖ ਸਿਹਤ ਕੇਂਦਰਾਂ ਵਿੱਚ ਬੇਟੀਆਂ ਦੀ ਲੋਹੜੀ ਮਨਾ ਕੇ ਉਨ੍ਹਾਂ ਨੂੰ ਗਿਫ਼ਟ ਭੇਂਟ ਕੀਤੇ ਗਏ। ਡਾ ਰਿਚਰਡ ਓਹਰੀ ਸੀਨੀਅਰ ਮੈਡੀਕਲ ਅਫ਼ਸਰ ਹਸਪਤਾਲ ਕਾਲਾ ਬੱਕਰਾ ਨੇ ਮੀਡੀਆ ਨੂੰ ਦੱਸਿਆ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੇ ਗ੍ਰਾਫ਼ ਦੀ ਰੇਸ਼ੋ ਬਹੁਤ ਘੱਟ ਹੈ। ਬੱਚੀਆਂ ਦੀ ਭਰੂਣ ਹੱਤਿਆਂ ਰੋਕਣੀ ਬਹੁਤ ਜ਼ਰੂਰੀ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਹੀ ਸਕੈਨਿੰਗ ਸੈਂਟਰਾਂ ਦੀ ਚੈਕਿੰਗ ਕਰਵਾ ਕੇ ਉਨ੍ਹਾਂ ਨੇ ਸਕੈਨਿੰਗ ਸੈਂਟਰ ਚਲਾ ਰਹੇ ਡਾਕਟਰਾਂ ਨੂੰ ਅਪੀਲ ਕੀਤੀ ਸੀ ਕਿ ਗਰਭਵਤੀ ਔਰਤਾਂ ਦੀ ਸੈਕਸ ਡੀਟਰਮੀਨੇਸ਼ਨ ਸਕੈਨਿੰਗ ਨਾ ਕੀਤੀ ਜਾਵੇ। ਕਾਲਾ ਬੱਕਰਾ ਹਸਪਤਾਲ ਦੇ ਅਧੀਨ ਏਰੀਏ ਵਿੱਚ ਅਗਰ ਕੋਈ ਬੱਚੀਆਂ ਦੀ ਭਰੂਣ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਤਾਂ ਸਰਕਾਰ ਵੱਲੋਂ ਮਿਲੇ ਆਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਬੇਟੀਆਂ ਦੀ ਲੋਹੜੀ ਮੌਕੇ ਡਾ ਓਹਰੀ ਨੇ ਬੱਚੀਆਂ ਨੂੰ ਗਿਫ਼ਟ ਭੇਂਟ ਕੀਤੇ। ਉਨ੍ਹਾਂ ਨੇ ਬੱਚੀਆਂ ਦੀ ਅੱਛੀ ਤਰ੍ਹਾਂ ਪਰਵਰਿਸ਼ ਕਰ ਰਹੇ ਮਾਪਿਆਂ ਦੀ ਸ਼ਲਾਘਾ ਕੀਤੀ। ਡਾ ਓਹਰੀ ਨੇ ਹਸਪਤਾਲ ਕਾਲਾ ਬੱਕਰਾ ਅਧੀਨ ਚੱਲ ਰਹੇ ਸਾਰੇ ਹਸਪਤਾਲਾਂ ਦੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਬੇਟੀਆਂ ਨੂੰ ਬਚਾਉਣਾ ਆਪਣਾ ਨਿੱਜੀ ਫ਼ਰਜ਼ ਸਮਝਣ।