Skip to content

ਫਰੈਂਡਜ਼ ਕਲੋਨੀ ਸਾਹਮਣੇ ਡੀ.ਏ.ਵੀ.ਕਾਲਜ ਦੇ ਇਲਾਕਾ ਨਿਵਾਸੀ ਰਿਟਾਇਰਡ ਐੱਸ.ਐਚ.ਓ.ਦੀ ਗੁੰਡਾਗਰਦੀ ਤੋਂ ਪ੍ਰੇਸ਼ਾਨ|

Residents of Jalandhar’s Friends Colony Troubled by Retired SHO’s Alleged Misconduct
Residents of Jalandhar’s Friends Colony Troubled by Retired SHO’s Alleged Misconduct
Share Facebook X WhatsApp Telegram Email
View in ePaper

ਜਲੰਧਰ ਦੀ ਫਰੈਂਡਜ਼ ਕਲੋਨੀ ਸਾਹਮਣੇ ਡੀ.ਏ.ਵੀ.ਕਾਲਜ ਦੀ ਗਲੀ ਨੰਬਰ 3 ਦੇ ਵਸਨੀਕ ਇੱਕ ਰਿਟਾਇਰਡ ਐੱਸ.ਐੱਚ.ਓ.ਸੁੱਖਾ ਸਿੰਘ ਤੋਂ ਬਹੁਤ hi ਪ੍ਰੇਸ਼ਾਨ ਹਨ,ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਇਹ ਪੁਲਿਸ ਅਫ਼ਸਰ ਰੋਜ਼ਾਨਾ ਸ਼ਰਾਬ ਪੀ ਕੇ ਗੁੰਡਾਗਰਦੀ ਕਰਦਾ ਹੈ,ਉਹਨਾਂ ਦਾ ਕਹਿਣਾ ਹੈ ਕੇ ਸ਼ਰਾਬ ਦੇ ਨਸ਼ੇ ਸਾਨੂੰ ਗੰਦੀਆਂ ਗਾਲਾਂ ਕੱਢਦਾ ਰਹਿੰਦਾ ਹੈ.ਦੇਰ ਰਾਤ ਇਸ ਪੁਲਿਸ ਅਫਸਰ ਦਾ ਕਲੋਨੀ ਦੇ ਨਿਵਾਸੀ ਅਤੇ ਇਸਦੇ ਪੜੋਸੀ ਪ੍ਰੋਫੈਸਰ ਸੰਜੀਵ ਸੈਣੀ ਨਾਲ ਲੜਾਈ ਝਗੜਾ ਹੋ ਗਿਆ,ਇਸ ਦੀ ਸ਼ਕਾਇਤ ਪੁਲਿਸ ਥਾਣਾ ਨੰਬਰ ਇੱਕ ਨੂੰ ਦੇ ਦਿੱਤੀ ਗਈ,ਪਰ ਕਲੋਨੀ ਨਿਵਾਸੀਆਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਨਸ਼ੇ ‘ਚ ਧੁੱਤ ਇਹ ਅਫ਼ਸਰ ਕਿਸੇ ਦੀ ਵੀ ਨਹੀ ਸੁਣਦਾ ਅੱਗੋਂ ਵੱਡੇ ਵੱਡੇ ਲੀਡਰਾਂ ਦਾ ਡਰਾਵਾ ਦਿੰਦਾ ਰਹਿੰਦਾ ਹੈ|

ਇਸ ਅਫ਼ਸਰ ਦੇ ਇੱਕ ਹੋਰ ਪੜੋਸੀ ਰਿਟਾਇਰਡ ਐੱਸ.ਡੀ.ਓ.ਜਗਦੀਸ਼ ਬਹਮੀ ਜੀ ਦਾ ਕਹਿਣਾ ਹੈ ਕਿ ਇਹ ਪੁਲਿਸ ਅਫ਼ਸਰ ਰੋਜ਼ਾਨਾ 4-5 ਆਦਮੀਆਂ ਸਮੇਤ ਇੱਥੇ ਸ਼ਰਾਬ ਪੀਂਦੇ ਹਨ ਅਤੇ ਕਲੋਨੀ ਦਾ ਮਾਹੌਲ ਖਰਾਬ ਕਰਦੇ ਹਨ| https://youtu.be/RIGNHvymzmY ਦੂਜੀ ਪਾਸੇ ਕਲੋਨੀ ਵਾਸੀਆਂ ਨੇ ਇਸ ਪੁਲਿਸ ਅਫਸਰ ਤੇ ਇਲਜ਼ਾਮ ਲਾਇਆ ਹੈ ਕਿ ਇਸਨੇ ਆਪਣੇ ਘਰ ਦੇ ਨਾਲ ਹੀ ਇੱਕ ਪਲਾਟ ਤੇ ਕਬਜ਼ਾ ਕੀਤਾ ਹੋਇਆ ਹੈ,ਪਰ ਜਦੋਂ ਇਸਨਾਲ ਗੱਲ ਕੀਤੀ ਗਈ ਹੈ ਤਾਂ ਪੁਲਿਸ ਅਫ਼ਸਰ ਦਾ ਕਹਿਣਾ ਹੈ ਕਿ ਇਸਦੀ ਮੈਂ ਰਜਿਸਟਰੀ ਕਰਵਾ ਲਈ ਹੈ.ਹੁਣ ਦੇਖਣਾ ਹੈ ਕਿ ਇਸ ਪਲਾਟ ਦੀ ਰਜਿਸਟਰੀ ਕਦੋਂ ਅਤੇ ਕਿਸਤਰਾਂ ਹੋਈ ਹੈ,ਇਹ ਵੀ ਇੱਕ ਜਾਂਚ ਦਾ ਵਿਸ਼ਾ ਬਣਿਆ ਹੋਇਆ| ਪਰ ਕਲੋਨੀ ਵਾਸੀ ਪੁਲਿਸ ਦੇ ਰਵਈਏ ਤੋਂ ਕਾਫ਼ੀ ਦੁੱਖੀ ਦਿਖੇ ਕਿਓਂਕਿ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਆਪਣੇ ਮੁਲਾਜ਼ਮ ਦੇ ਹੱਕ ਵਿੱਚ ਖੜ੍ਹੀ ਹੋਈ ਹੈ.ਉਹਨਾਂ ਦਾ ਕਹਿਣਾ ਹੈ ਕੇ ਜੇਕਰ ਸਾਨੂੰ ਇਨਸਾਫ਼ ਨਹੀ ਮਿਲਿਆ ਤਾਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੂੰ ਮਿਲਕੇ ਇਸਦੀ ਸ਼ਕਾਇਤ ਕੀਤੀ ਜਾਵੇਗੀ,ਫਿਲਹਾਲ ਕਲੋਨੀ ਵਾਸੀ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਰਹੇ ਅਤੇ ਇੱਕ ਪ੍ਰੈਸ ਕਾਨਫ੍ਰੈਂਸ ਕਰਕੇ ਇਸ ਅਫ਼ਸਰ ਦੇ ਪੋਲ ਖੋਲੇ ਜਾਣਗੇ|